ਸਿਓਲ : ਦੱਖਣੀ ਕੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਲੀ ਜੇ-ਮਯੁੰਗ ਨੂੰ ਮੰਗਲਵਾਰ ਦੱਖਣੀ-ਪੂਰਬੀ ਸ਼ਹਿਰ ਬੁਸਾਨ ਵਿੱਚ ਅਣਪਛਾਤੇ ਵਿਅਕਤੀ ਨੇ ਧੌਣ ਵਿਚ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਲੀ ਬੁਸਾਨ ਨਵੇਂ ਹਵਾਈ ਅੱਡੇ ਦੀ ਉਸਾਰੀ ਵਾਲੀ ਥਾਂ ਦਾ ਦੌਰਾ ਕਰ ਰਹੇ ਸਨ। ਪੁਲਸ ਨੇ ਮੁੱਖ ਵਿਰੋਧੀ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ’ਤੇ ਹਮਲਾ ਕਰਨ ਵਾਲੇ ਨੂੰ ਮੌਕੇ ’ਤੇ ਹੀ ਗਿ੍ਰਫਤਾਰ ਕਰ ਲਿਆ। ਉਹ ਆਟੋਗ੍ਰਾਫ ਲੈਣ ਦੇ ਬਹਾਨੇ ਲੀ ਕੋਲ ਪੁੱਜਾ ਸੀ।
ਸੱਤਾਧਾਰੀਆਂ ਲਈ ਧਰਮ ਨਿਰਪੱਖ ਸ਼ਬਦ ਦੀ ਕੀਮਤ ਨਹੀਂ ਰਹੀ : ਸੋਨੀਆ
ਤਿਰੁਅਨੰਤਪੁਰਮ : ਧਰਮ ਨਿਰਪੱਖਤਾ ਨੂੰ ਭਾਰਤ ਦੇ ਲੋਕਤੰਤਰ ਦਾ ਮੂਲ ਥੰਮ੍ਹ ਕਰਾਰ ਦਿੰਦਿਆਂ ਕਾਂਗਰਸ ਆਗੂ ਸੋਨੀਆ ਗਾਂਧੀ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਸੱਤਾ ਵਿਚ ਬੈਠੇ ਲੋਕਾਂ ਲਈ ਧਰਮ ਨਿਰਪੱਖ ਸ਼ਬਦ ਦੀ ਕੋਈ ਕੀਮਤ ਨਹੀਂ ਰਹੀ, ਸਿੱਟੇ ਵਜੋਂ ਸਮਾਜ ਵਿਚ ਧਰੁਵੀਕਰਨ ਵਧ ਗਿਆ ਹੈ। ਉਨ੍ਹਾ ਮਨੋਰਮਾ ਯੀਅਰਬੁੱਕ 2024 ਵਿੱਚ ਆਪਣੇ ਲੇਖ ਵਿੱਚ ਕਿਹਾ-ਉਹ ਕਹਿੰਦੇ ਹਨ ਕਿ ਉਹ ‘ਜਮਹੂਰੀਅਤ’ ਲਈ ਵਚਨਬੱਧ ਹਨ, ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਵਾਲੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਹੈ।