ਕੁੰਡੂ ਦੀ ਸੁਣਵਾਈ ਅੱਜ

0
204

ਨਵੀਂ ਦਿੱਲੀ : ਸੀਨੀਅਰ ਪੁਲਸ ਅਧਿਕਾਰੀ ਸੰਜੈ ਕੁੰਡੂ ਨੇ ਉਨ੍ਹਾ ਨੂੰ ਹਿਮਾਚਲ ਪ੍ਰਦੇਸ਼ ਦੇ ਡੀ ਜੀ ਪੀ ਦੇ ਅਹੁਦੇ ਤੋਂ ਹਟਾਉਣ ਦੇ ਹਾਈਕੋਰਟ ਦੇ ਹੁਕਮਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਬੁੱਧਵਾਰ ਨੂੰ ਪਟੀਸ਼ਨ ’ਤੇ ਸੁਣਵਾਈ ਕਰੇਗੀ।
ਬਿ੍ਰਕਸ ’ਚ 5 ਹੋਰ ਦੇਸ਼ ਸ਼ਾਮਲ
ਨਵੀਂ ਦਿੱਲੀ : ਭਾਰਤ, ਰੂਸ ਅਤੇ ਚੀਨ ਸਮੇਤ ਸਿਖਰਲੀਆਂ ਉਭਰਦੀਆਂ ਅਰਥ ਵਿਵਸਥਾਵਾਂ ਦੇ ਬਿ੍ਰਕਸ ਸਮੂਹ ਨੇ ਵਿਸ਼ਵ ਮਾਮਲਿਆਂ ਵਿਚ ਪੱਛਮੀ ਦਬਦਬੇ ਦੇ ਬਾਵਜੂਦ ਆਪਣੀ ਰਣਨੀਤਕ ਸ਼ਕਤੀ ਨੂੰ ਵਧਾਉਣ ਦੀ ਕੋਸ਼ਿਸ਼ ਵਿਚ ਪੰਜ ਪੂਰਨ ਮੈਂਬਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ। ਜਿਵੇਂ ਹੀ ਰੂਸ ਨੇ ਬਿ੍ਰਕਸ ਦੀ ਪ੍ਰਧਾਨਗੀ ਸੰਭਾਲੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਸਮੂਹ ਹੁਣ 10 ਦੇਸ਼ਾਂ ਦਾ ਸੰਗਠਨ ਬਣ ਗਿਆ ਹੈ, ਜਿਸ ਵਿੱਚ ਮਿਸਰ, ਇਥੋਪੀਆ, ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਨਵੇਂ ਮੈਂਬਰ ਵਜੋਂ ਸ਼ਾਮਲ ਹੋਏ ਹਨ।

LEAVE A REPLY

Please enter your comment!
Please enter your name here