20 ਅਧਿਆਪਕਾਂ ਦੀ ਸਿਹਤ ਖਰਾਬ

0
313

ਨੋਇਡਾ (ਉੱਤਰ ਪ੍ਰਦੇਸ਼) : ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਦਨਕੌਰ ਕਸਬੇ ਦੇ ਕਾਲਜ ’ਚ ਨਵੇਂ ਸਾਲ ਦੇ ਮੌਕੇ ਸਮਾਰੋਹ ’ਚ ਸਮੋਸੇ ਖਾਣ ਕਾਰਨ 20 ਅਧਿਆਪਕਾਂ ਦੀ ਸਿਹਤ ਖਰਾਬ ਹੋ ਗਈ। ਕਾਲਜ ਦੇ ਪਿ੍ਰੰਸੀਪਲ ਗਿਰੀਸ਼ ਕੁਮਾਰ ਵਤਸ ਨੇ ਦੱਸਿਆ ਕਿ ਸ਼ਹਿਰ ਦੀ ਮਸ਼ਹੂਰ ਮਿਠਾਈ ਦੀ ਦੁਕਾਨ ਤੋਂ ਸਮੋਸੇ, ਮਠਿਆਈਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਦੀ ਖਰੀਦ ਕੀਤੀ ਗਈ ਸੀ। ਸਮੋਸੇ ਖਾਣ ਤੋਂ ਕੁੱਝ ਸਮੇਂ ਬਾਅਦ ਅਧਿਆਪਕਾਂ ਦੀ ਸਿਹਤ ਵਿਗੜ ਗਈ।
ਸਾਰੇ ਅਧਿਆਪਕਾਂ ਨੂੰ ਗ੍ਰੇਟਰ ਨੋਇਡਾ ਦੇ ਸਰਕਾਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਅਤੇ ਸ਼ਾਰਦਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ 10 ਅਧਿਆਪਕਾਂ ਨੂੰ ਘਰ ਭੇਜ ਦਿੱਤਾ ਗਿਆ, ਜਦੋਂ ਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।

LEAVE A REPLY

Please enter your comment!
Please enter your name here