ਦਿੱਲੀ ਹਵਾਈ ਅੱਡੇ ’ਤੇ ਪੰਜਾਬੀ ਕੋਲੋਂ 50 ਕਾਰਤੂਸ ਮਿਲੇ

0
180

ਨਵੀਂ ਦਿੱਲੀ : ਗੁਰਦਾਸਪੁਰ ਦੇ 45 ਸਾਲਾ ਗੁਰਿੰਦਰ ਸਿੰਘ ਨੂੰ ਇੱਥੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਦੇ ਸਾਮਾਨ ਵਿੱਚ 50 ਕਾਰਤੂਸ ਮਿਲਣ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਪੁਲਸ ਅਨੁਸਾਰ ਉਹ ਅੰਮਿ੍ਰਤਸਰ ਜਾ ਰਹੀ ਵਿਸਤਾਰਾ ਏਅਰਲਾਈਨਜ਼ ਵਿੱਚ ਸਵਾਰ ਹੋ ਰਿਹਾ ਸੀ। ਉਸ ਦੇ ਸਾਮਾਨ ਦੀ ਸਕਰੀਨਿੰਗ ਦੌਰਾਨ ਸੁਰੱਖਿਆ ਕਰਮਚਾਰੀਆਂ ਨੇ ਕਾਰਤੂਸਾਂ ਦੀ ਤਸਵੀਰ ਦੇਖੀ। ਇਸ ਲਈ ਉਸ ਦੇ ਬੈਗ ਨੂੰ ਜਾਂਚ ਲਈ ਭੇਜਿਆ ਗਿਆ। ਇਸ ਦੌਰਾਨ ਉਸ ਦੇ ਹੈਂਡਬੈਗ ਵਿੱਚੋਂ ਕੁੱਲ 50 ਕਾਰਤੂਸ ਬਰਾਮਦ ਹੋਏ। ਉਸ ਕੋਲ ਅਸਲਾ ਲਿਜਾਣ ਲਈ ਕੋਈ ਜਾਇਜ਼ ਲਾਇਸੈਂਸ ਨਹੀਂ ਸੀ। ਅਸਲਾ ਐਕਟ ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ।

LEAVE A REPLY

Please enter your comment!
Please enter your name here