ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਈ ਪੀ ਐੱਸ ਅਧਿਕਾਰੀ ਸੰਜੇ ਕੁੰਡੂ ਨੂੰ ਹਿਮਾਚਲ ਪ੍ਰਦੇਸ਼ ਦੇ ਡੀ ਜੀ ਪੀ ਦੇ ਅਹੁਦੇ ਤੋਂ ਹਟਾਉਣ ਲਈ ਰਾਜ ਸਰਕਾਰ ਨੂੰ ਦਿੱਤੇ ਹੁਕਮਾਂ ਨੂੰ ਵਾਪਸ ਕਰਾਉਣ ਲਈ ਹਾਈ ਕੋਰਟ ਕੋਲ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਅਦਾਲਤ ਨੇ ਕਿਹਾ ਕਿ ਕੁੰਡੂ ਦੇ ਤਬਾਦਲੇ ਦੇ ਹੁਕਮ ’ਤੇ ਉਦੋਂ ਤੱਕ ਰੋਕ ਰਹੇਗੀ, ਜਦੋਂ ਤੱਕ ਹਾਈ ਕੋਰਟ ਹੁਕਮ ਵਾਪਸ ਲੈਣ ਦੀ ਉਨ੍ਹਾ ਦੀ ਅਰਜ਼ੀ ਦਾ ਨਿਬੇੜਾ ਨਹੀਂ ਕਰ ਦਿੰਦੀ।ਹਾਈ ਕੋਰਟ ਦੇ ਹੁਕਮ ਦੇ ਬਾਅਦ ਰਾਜ ਸਰਕਾਰ ਨੇ ਕੁੰਡੂ ਨੂੰ ਮੰਗਲਵਾਰ ਆਯੂਸ਼ ਵਿਭਾਗ ਦਾ ਪਿ੍ਰੰਸੀਪਲ ਸੈਕਟਰੀ ਲਾ ਦਿੱਤਾ ਸੀ।
ਹਾਈ ਕੋਰਟ ਨੇ ਪਾਲਮਪੁਰ ਦੇ ਇਕ ਬਿਜ਼ਨਸਮੈਨ ਦੀ ਸ਼ਿਕਾਇਤ ’ਤੇ ਕੁੰਡੂ ਤੇ ਐੱਸ ਪੀ ਦਾ ਇਸ ਕਰਕੇ ਤਬਾਦਲਾ ਕਰਨ ਦਾ ਹੁਕਮ ਦਿੱਤਾ ਸੀ ਕਿ ਉਹ ਜਾਂਚ ਨੂੰ ਪ੍ਰਭਾਵਤ ਨਾ ਕਰ ਸਕਣ।
ਰਣਧੀਰ ਜੈਸਵਾਲ ਵਿਦੇਸ਼ ਮੰਤਰਾਲੇ ਦੇ ਨਵੇਂ ਤਰਜਮਾਨ
ਨਵੀਂ ਦਿੱਲੀ : ਅਰਿੰਦਮ ਬਾਗਚੀ ਦੀ ਥਾਂ ਹੁਣ ਰਣਧੀਰ ਜੈਸਵਾਲ ਵਿਦੇਸ਼ ਮੰਤਰਾਲੇ ਦੇ ਨਵੇਂ ਤਰਜਮਾਨ ਹੋਣਗੇ। ਜੈਸਵਾਲ ਨੇ ਬੁੱਧਵਾਰ ਅਹੁਦਾ ਸੰਭਾਲ ਲਿਆ। ਅਕਤੂਬਰ ਵਿੱਚ ਬਾਗਚੀ ਨੂੰ ਜਨੇਵਾ ਵਿੱਚ ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਭਾਰਤ ਦਾ ਅਗਲਾ ਸਥਾਈ ਪ੍ਰਤੀਨਿਧੀ ਨਿਯੁਕਤ ਕੀਤਾ ਗਿਆ ਸੀ।

