ਡੀ ਐੱਸ ਪੀ ਦਲਬੀਰ ਸਿੰਘ ਦੇ ਕਤਲ ’ਚ ਆਟੋ ਚਾਲਕ ਗਿ੍ਰਫਤਾਰ

0
161

ਜਲੰਧਰ (ਸ਼ੈਲੀ ਐਲਬਰਟ)
ਪੰਜਾਬ ਪੁਲਸ ਦੇ ਅਰਜਨ ਐਵਾਰਡੀ ਡੀ ਐੱਸ ਪੀ ਦਲਬੀਰ ਸਿੰਘ ਦੇ ਕਤਲ ਕੇਸ ਵਿੱਚ ਕਮਿਸ਼ਨਰੇਟ ਪੁਲਸ ਨੇ ਆਟੋ ਚਾਲਕ ਵਿਜੇ ਕੁਮਾਰ ਵਾਸੀ ਪ੍ਰਤਾਪਪੁਰਾ ਨੂੰ ਗਿ੍ਰਫਤਾਰ ਕਰ ਲਿਆ ਹੈ। 31 ਦਸੰਬਰ ਦੀ ਰਾਤ ਨੂੰ ਡਰਾਈਵਰ ਨਾਲ ਉਸ ਨੂੰ ਪਿੰਡ ਛੱਡਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਮੁਲਜ਼ਮ ਨੇ ਡੀ ਐੱਸ ਪੀ ਦੇ ਸਰਕਾਰੀ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਆਟੋ ਚਾਲਕ ਕੋਲੋਂ ਸਰਕਾਰੀ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਡੀ ਐੱਸ ਪੀ ਨੇ ਮਾਮੇ ਦੇ ਢਾਬੇ ’ਤੇ ਆਟੋ ਚਾਲਕ ਨਾਲ ਸ਼ਰਾਬ ਪੀਤੀ, ਜਿਸ ਤੋਂ ਬਾਅਦ ਉਸ ਨੇ ਆਟੋ ਚਾਲਕ ਨੂੰ ਉਸ ਦੇ ਘਰ ਪਿੰਡ ਖੋਜੇਵਾਲ (ਜ਼ਿਲ੍ਹਾ ਕਪੂਰਥਲਾ) ਛੱਡਣ ਲਈ ਕਿਹਾ। ਇਸ ਦੌਰਾਨ ਆਟੋ ਚਾਲਕ ਨੇ ਮਨ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਝਗੜੇ ਦੌਰਾਨ ਆਟੋ ਚਾਲਕ ਨੇ ਗੁੱਸੇ ਵਿੱਚ ਆ ਕੇ ਡੀ ਐੱਸ ਪੀ ਨੂੰ ਗੋਲੀ ਮਾਰ ਦਿੱਤੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਸ ਭੇਤ ਨੂੰ ਸੁਲਝਾਉਣ ਲਈ ਸੀ ਆਈ ਏ ਸਟਾਫ, ਕਰਾਈਮ ਬ੍ਰਾਂਚ ਅਤੇ ਸਪੈਸ਼ਲ ਸੈੱਲ ਦੀ ਟੀਮ ਬੱਸ ਸਟੈਂਡ ਤੋਂ ਵਰਕਸ਼ਾਪ ਚੌਕ ਤੱਕ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ਼ ਸਕੈਨ ਕਰਨ ਮਗਰੋਂ ਕਪੂਰਥਲਾ ਚੌਕ ਸਥਿਤ ਢਾਬੇ ’ਤੇ ਪੁੱਜੀ, ਜਿੱਥੇ ਡੀ ਐੱਸ ਪੀ ਨੇ ਰਾਤ ਵੇਲੇ ਸ਼ਰਾਬ ਪੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਆਟੋ ਚਾਲਕ ਨੂੰ ਹਿਰਾਸਤ ’ਚ ਲੈ ਲਿਆ। ਜਦੋਂ ਮੁਲਜ਼ਮ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਆਟੋ ਚਾਲਕ ਨੇ ਪੁੱਛਗਿੱਛ ਦੌਰਾਨ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ 31 ਤਰੀਕ ਦੀ ਰਾਤ ਨੂੰ ਥਾਣਾ-2 ਦੇ ਖੇਤਰ ਵਿੱਚ ਬਸਤੀ ਬਾਬਾ ਖੇਲ ਨਹਿਰ ਦੇ ਪੁਲ ਨੇੜੇ ਪੰਜਾਬ ਪੁਲਸ ਵਿੱਚ ਤਾਇਨਾਤ ਡੀ ਐੱਸ ਪੀ ਦਲਬੀਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਪੋਸਟ-ਮਾਰਟਮ ਤੋਂ ਬਾਅਦ ਖੁਲਾਸਾ ਹੋਇਆ ਕਿ ਡੀ ਐੱਸ ਪੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ। ਇਸ ਤੋਂ ਬਾਅਦ ਪੁਲਸ ਨੇ ਸ਼ਹਿਰ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਸਕੈਨਿੰਗ ਕਰਕੇ ਮਾਮਲੇ ਨੂੰ ਟਰੇਸ ਕੀਤਾ ਤਾਂ ਪਤਾ ਲੱਗਾ ਕਿ ਆਟੋ ਚਾਲਕ ਨੇ ਹੀ ਡੀ ਐੱਸ ਪੀ ਦਾ ਕਤਲ ਕੀਤਾ ਹੈ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਮੰਨਿਆ ਕਿ ਡੀ ਐੱਸ ਪੀ ਨਾਲ ਘਰ ਛੱਡਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਦੌਰਾਨ ਜਦੋਂ ਬਸਤੀ ਬਾਬਾ ਖੇਲ ਨਹਿਰ ਨੇੜੇ ਪੁੱਜਾ ਤਾਂ ਦੋਵਾਂ ਵਿਚਾਲੇ ਝਗੜਾ ਹੱਥੋਪਾਈ ਵਿੱਚ ਬਦਲ ਗਿਆ ਅਤੇ ਉਸ ਨੇ ਹਥਿਆਰ ਕੱਢ ਕੇ ਇੱਕ ਰੌਂਦ ਫਾਇਰ ਕਰ ਦਿੱਤਾ।

LEAVE A REPLY

Please enter your comment!
Please enter your name here