ਬਰਲਿਨ : ‘ਸਪੀਡ ਰੇਸਰ’ ਅਤੇ ‘ਵਲਕੀਰੀ’ ਵਰਗੀਆਂ ਫਿਲਮਾਂ ’ਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹਾਲੀਵੁੱਡ ਅਦਾਕਾਰ �ਿਸਚੀਅਨ ਓਲੀਵਰ ਦੀ ਦੋ ਧੀਆਂ ਸਮੇਤ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਦਾ ਛੋਟਾ ਜਹਾਜ਼ ਕੈਰੇਬੀਅਨ ਟਾਪੂ ਦੇ ਤੱਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।ਓਲੀਵਰ 51 ਸਾਲ ਦਾ ਸੀ, ਜਹਾਜ਼ ਦੇ ਮਾਲਕ ਅਤੇ ਪਾਇਲਟ ਰਾਬਰਟ ਸਾਕਸ ਦੀ ਵੀ ਹਾਦਸੇ ’ਚ ਮੌਤ ਹੋ ਗਈ। ਓਲੀਵਰ ਦੀਆਂ ਧੀਆਂ 12 ਸਾਲਾ ਮਦਿਤਾ ਅਤੇ 10 ਸਾਲਾ ਅਨਿਕ ਵੀ ਮਿ੍ਰਤਕਾਂ ’ਚ ਸ਼ਾਮਲ ਹਨ। ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ।ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। �ਿਸਚੀਅਨ ਓਲੀਵਰ ਨੂੰ �ਿਸਚੀਅਨ ਕਲੇਪਸਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾ ਦੀ ਅਦਾਕਾਰੀ ’ਚ ਦਿ ਗੁਡ ਜਰਮਨ, ਦਿ ਥ੍ਰੀ ਮਸਿਕਟੀਅਰਸ, ਸਪੀਡ ਰੇਸਰ, ਦਿ ਬੇਬੀ ਸਿਟਰਸ ਕਲੱਬ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।





