ਗੁਰਦਾਸਪੁਰ ਸਭ ਤੋਂ ਠੰਢਾ

0
242

ਚੰਡੀਗੜ੍ਹ : ਗੁਰਦਾਸਪੁਰ ’ਚ ਕੜਾਕੇ ਦੀ ਠੰਢ ਕਾਰਨ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ’ਚ 7.4, ਬਠਿੰਡਾ, ਪਟਿਆਲਾ, ਲੁਧਿਆਣਾ, ਪਠਾਨਕੋਟ ’ਚ ਕ੍ਰਮਵਾਰ 5.6, 6.1, 6 ਅਤੇ 6.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਲਮਾਨ ਦੇ ਫਾਰਮ ਹਾਊਸ ’ਚ ਵੜਦੇ ਦੋ ਫੜੇ
ਮੁੰਬਈ : ਪਨਵੇਲ ’ਚ ਅਭਿਨੇਤਾ ਸਲਮਾਨ ਖਾਨ ਦੇ ਫਾਰਮ ਹਾਊਸ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਸ ਨੇ ਹਿਰਾਸਤ ’ਚ ਲਿਆ ਹੈ। ਇੰਸਪੈਕਟਰ ਅਨਿਲ ਪਾਟਿਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ 4 ਜਨਵਰੀ ਨੂੰ ਗਾਰਡਾਂ ਵੱਲੋਂ ਸਲਮਾਨ ਦੇ ਅਰਪਿਤਾ ਫਾਰਮ ਹਾਊਸ ਦੇ ਅੰਦਰ ਘੁਸਪੈਠ ਕਰਦੇ ਹੋਏ ਫੜਿਆ ਗਿਆ ਸੀ। ਫੜੇ ਜਾਣ ਤੋਂ ਬਾਅਦ ਵਿਅਕਤੀਆਂ ਨੇ ਆਪਣੇ ਫਰਜ਼ੀ ਨਾਂਅ ਅਤੇ ਪਤੇ ਦੱਸੇ।

LEAVE A REPLY

Please enter your comment!
Please enter your name here