ਰੱਖਿਆ ਮੰਤਰੀ ਆਈ ਸੀ ਯੂ ’ਚ, ਬਾਇਡਨ ਨੂੰ ਪਤਾ ਨਹੀਂ!

0
244

ਵਾਸ਼ਿੰਗਟਨ : ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਹਾਲੇ ਵੀ ਹਸਪਤਾਲ ਵਿਚ ਭਰਤੀ ਹਨ। ਪੈਂਟਾਗਨ (ਰੱਖਿਆ ਮੰਤਰਾਲਾ) ਦੇ ਮੁਖੀ ਨੂੰ ਆਈ ਸੀ ਯੂ ’ਚ ਦਾਖਲ ਕੀਤੇ ਜਾਣ ਦੀ ਗੱਲ ਰਾਸ਼ਟਰਪਤੀ ਜੋਅ ਬਾਇਡਨ ਤੋਂ ਵੀ ਕਈ ਦਿਨਾਂ ਤੱਕ ਲੁਕਾਈ ਰੱਖੀ ਗਈ। ਸੀਨੀਅਰ ਰੱਖਿਆ ਅਧਿਕਾਰੀ ਨੇ ਕਿਹਾ ਕਿ ਉਪ ਰੱਖਿਆ ਮੰਤਰੀ ਕੈਥਲੀਨ ਹਿਕਸ ਨੂੰ ਵੀਰਵਾਰ ਤੱਕ ਇਹ ਨਹੀਂ ਦੱਸਿਆ ਗਿਆ ਸੀ ਕਿ ਆਸਟਿਨ 1 ਜਨਵਰੀ ਤੋਂ ਹਸਪਤਾਲ ’ਚ ਭਰਤੀ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਹਿਕਸ ਨੇ ਕਾਂਗਰਸ ਨੂੰ ਬਿਆਨ ਭੇਜਣ ਅਤੇ ਵਾਸ਼ਿੰਗਟਨ ਵਾਪਸ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਹਿਕਸ ਛੁੱਟੀ ਲੈ ਕੇ ਪੋਰਟੋ ਰੀਕੋ ਗਈ ਸੀ। ਬਾਇਡਨ ਨੂੰ ਵੀ ਆਸਟਿਨ ਦੇ ਹਸਪਤਾਲ ’ਚ ਭਰਤੀ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ ਸੀ।

LEAVE A REPLY

Please enter your comment!
Please enter your name here