ਲਖਨਊ : ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੋਮਵਾਰ ਕਿਹਾ ਕਿ ਬਸਪਾ ਦੇ ਮੁੱਖ ਦਫਤਰ ਨੂੰ ਸਮਾਜਵਾਦੀ ਪਾਰਟੀ (ਸਪਾ) ਤੋਂ ਖਤਰਾ ਹੈ। ਉਨ੍ਹਾ ਬਸਪਾ ਦੇ ਮੁੱਖ ਦਫਤਰ ਕੋਲ ਬਣੇ ਪੁਲ ਤੋਂ ਪਾਰਟੀ ਦਫਤਰ ਦੀ ਸੁਰੱਖਿਆ ਲਈ ਖਤਰਾ ਕਰਾਰ ਦਿੰਦਿਆਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਬਸਪਾ ਦਫਤਰ ਨੂੰ ਸੁਰੱਖਿਅਤ ਸਥਾਨ ’ਤੇ ਲਿਜਾਣ ਦੀ ਵਿਵਸਥਾ ਕੀਤੀ ਜਾਵੇ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਇਸ ਬਿਆਨ ’ਤੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾ ਬਸਪਾ ਦੀ ਭਾਜਪਾ ਨਾਲ ਸਾਂਝਭਿਆਲੀ ਦੀ ਗੱਲ ਕੀਤੀ ਤੇ ਕਿਹਾ ਕਿ ਪਾਰਟੀ ਹਾਈ ਕਮਾਨ ਨੂੰ ਜੇ ਲੱਗਦਾ ਹੈ ਕਿ ਖਤਰਾ ਹੈ ਤਾਂ ਕੇਂਦਰ ਨੂੰ ਚਿੱਠੀ ਲਿਖ ਕੇ ਇਸ ਪੁਲ ਨੂੰ ਤੁੜਵਾ ਦੇਵੇ।


