ਸਬ-ਇੰਸਪੈਕਟਰ ਦੀ ਆਪਣੇ ਪਿਸਤੌਲ ਨਾਲ ਮੌਤ

0
178

ਜਲੰਧਰ : ਜਲੰਧਰ ਦਿਹਾਤੀ ਦੇ ਸੀ ਆਈ ਏ ਵਿੰਗ ’ਚ ਤਾਇਨਾਤ ਸਬ-ਇੰਸਪੈਕਟਰ ਭੁਪਿੰਦਰ ਸਿੰਘ ਦੀ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਗਈ। ਘਟਨਾ ਸੀ ਆਈ ਏ ਸਟਾਫ ਦਿਹਾਤੀ ਦੇ ਦਫਤਰ ਦੀ ਪਾਰਕਿੰਗ ’ਚ ਬੁੱਧਵਾਰ ਰਾਤ ਵਾਪਰੀ। ਡਵੀਜ਼ਨ ਨੰਬਰ 2 ਦੇ ਐੱਸ ਐੱਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 50 ਸਾਲਾ ਭੁਪਿੰਦਰ ਸਿੰਘ ਆਪਣੀ ਕਾਰ ’ਚ ਬੈਠ ਕੇ ਆਪਣੀ ਸਰਕਾਰੀ .9 ਐੱਮ ਐੱਮ ਪਿਸਤੌਲ ਸਾਫ ਕਰ ਰਿਹਾ ਸੀ। ਅਚਾਨਕ ਪਿਸਤੌਲ ਵਿੱਚੋਂ ਨਿਕਲੀ ਗੋਲੀ ਉਸ ਦੇ ਸਿਰ ’ਚ ਵੱਜੀ। ਉਹ ਭੋਗਪੁਰ ਦਾ ਰਹਿਣ ਵਾਲਾ ਸੀ।

LEAVE A REPLY

Please enter your comment!
Please enter your name here