ਆਦਮਪੁਰ (ਪਰਮਜੀਤ ਸਿੰਘ)
ਦਿਹਾਤੀ ਪੁਲਸ ਦੇ ਸੀ ਆਈ ਏ ਸਟਾਫ ਤੇ ਆਦਮਪੁਰ ਪੁਲਸ ਨੇ ਬੀਤੀ 9 ਜਨਵਰੀ ਦੀ ਰਾਤ ਨੂੰ ਆਦਮਪੁਰ ਦੇ ਨੇੜੇ ਦ ੋਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ਵਿਚ ਚਾਰ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਨਾਂ ਪਾਸੋਂ ਦੋ ਕਾਰਾਂ, ਇਕ ਪਿਸਟਲ ਬਾਰਾਂ ਬੋਰ ਤੇ ਮੈਗਜੀਨ ਬਰਾਮਦ ਕੀਤੇ ਹਨ। ਐਸ ਐਸ ਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ 8-9 ਦੀ ਦਰਮਿਆਨੀ ਰਾਤ ਨੂੰ ਜਸ਼ਨ ਢਾਬਾ ਦੇ ਨੇੜੇ 5-6 ਕਾਰ ਸਵਾਰ ਨੌਜਵਾਨਾਂ ਨੇ ਇਕ ਹੋਰ ਕਾਰ ’ਚ ਲੋਕਾਂ ਤੋਂ ਸੋਨੇ ਦੀਆਂ ਮੁੰਦਰੀਆਂ ਚੈਨੀਆਂ ਆਈ ਫੋਨ ਵਗੈਰਾ ਲੁੱਟ ਲਏ ਅਤੇ ਬਾਅਦ ’ਚ ਉਦੇਸੀਆਂ ਪੈਟਰੋਲ ਪੰਪ ’ਤੇ ਇਕ ਗੱਡੀ ਖੋਹ ਕੇ ਜਲੰਧਰ ਵੱਲ ਨੂੰ ਫਰਾਰ ਹੋ ਗਏ ਸਨ। ਐਸ ਪੀ ਮਨਪ੍ਰੀਤ ਸਿੰਘ ਢਿੱਲੋਂ, ਡੀ ਐਸ ਪੀ ਆਦਮਪੁਰ ਵਿਜੇ ਕੁੰਵਰ ਪਾਲ ਸਿੰਘ ਇੰਚਾਰਜ ਸੀ ਆਈ ਏ ਸਟਾਫ ਟੀਮਾਂ ਤਫਤੀਸ਼ ਲਈ ਤਿਆਰ ਕੀਤੀਆ ਗਈਆਂ, ਜਿੰਨਾਂ ਨੇ 10 ਘੰਟਿਆਂ ਵਿਚ ਹੱਲ ਕਰਦੇ ਹੋਏ ਲੁਟੇਰਿਆਂ ਦੇ ਗਰੋਹ ਨੂੰ ਕਾਬੂ ਕਰ ਲਿਆ। ਇਹ ਵਾਰਦਾਤਾਂ ਅਜੇ ਪਾਲ ਸਿੰਘ ਉਰਫ ਅਜੇ ਰਾਜਾ ਵਾਸੀ ਲਹੋਰੀਮਲ ਬਾਣਾ ਘਰਿੰਡਾ ਅੰਮਿ੍ਰਤਸਰ, ਰਾਹੁਲ ਵਾਸੀ ਗਿਲਵਾਲੀ ਗੇਟ ਅੰਮਿ੍ਰਤਸਰ, ਸਤਨਾਮ ਸਿੰਘ ਉਰਫ ਸਨੀ ਵਾਸੀ ਗਲੀ ਨੰਬਰ 2 ਗੋਪੀ ਚੀਮਾ ਭਵਨ ਬਾਬਾ ਕਲੋਨੀ ਪਿੰਡ ਕਾਲੇ ਥਾਣਾ ਛੇਹਰਟਾ, ਰਾਹੁਲ ਵਾਸੀ ਨੇੜੇ ਮੜੀਆਂ ਮੁਹੱਲਾ ਘੰਨੂਪੁਰ ਥਾਣਾ ਛੇਹਰਟਾ ਅੰਮਿ੍ਰਤਸਰ, ਸਰਿੰਦਰ ਸਿੰਘ ਸਨੀ ਵਾਸੀ ਬਾਬਾ ਫਰੀਦ ਨਗਰ ਪਿੰਡ ਕਾਲੇ ਛੇਹਰਟਾ ਅੰਮਿ੍ਰਤਸਰ, ਸ਼ਿਵਾ ਵਾਸੀ ਠੱਠੀ ਮੁਹੱਲਾ ਅੰਮਿ੍ਰਤਸਰ ਦਾ ਗੈਂਗ ਬਣਿਆ ਹੋਇਆ ਹੈ ਅਤੇ ਇਹ ਹਾਈਵੇ ’ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜੋ ਥਾਣਾ ਆਦਮਪੁਰ ਵਾਲੀ ਵਾਰਦਾਤਾਂ ਇਨ੍ਹਾਂ ਨੌਜਵਾਨਾਂ ਨੇ ਕੀਤੀਆਂ ਹਨ ਜਿਨ੍ਹਾਂ ਨੂੰ ਵੱਖ-ਵੱਖ ਮੁਕੱਦਮਿਆਂ ਵਿਚ ਨਾਮਜਦ ਕੀਤਾ ਹੈ। ਇਨ੍ਹਾਂ ਪਾਸੋ ਖੋਹ ਕੀਤੀ ਗਈ ਗੱਡੀ ਨੌਗੱਜਾ ਕਰਾਤਰਪੁਰ, ਅੰਮਿ੍ਰਤਸਰ ਹਾਈਵੇ ’ਤੇ ਬਰਾਮਦ ਕੀਤੀ ਗਈ। ਚਾਰ ਦੋਸ਼ੀ ਸਤਨਾਮ ਸਿੰਘ ਸ਼ਾਮੂ, ਸਤਿੰਦਰ ਸਿੰਘ ਉਰਫ ਸਨੀ, ਸ਼ਿਵਾ ਤੇ ਰਾਹੁਲ ਨੂੰ ਅੰਮਿ੍ਰਤਸਰ ਤੋਂ ਗਿ੍ਰਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗਿ੍ਰਫਤਾਰੀ ਦੌਰਾਨ ਸਤਨਾਮ ਸਿੰਘ ਉਰਫ ਸ਼ਾਮੂ ਪਾਸੋਂ ਪਿਸਤੌਲ 32 ਬੋਰ ਸਮੇਤ ਮੈਗਜੀਨ ਤੇ 2 ਰੌਂਦ ਬਰਾਮਦ ਕੀਤੇ, ਰਾਹੁਲ ਪਾਸੋਂ 2 ਮੈਗਜੀਨ ਰੌਂਦ ਬ੍ਰਾਮਦ ਕੀਤੇ। ਦੋਨਾਂ ਮੁਕੱਦਮਿਆਂ ਵਿਚ 2 ਬਰੀਜਾ ਚੋਰੀ ਤੇ ਲੁੱਟ ਖੋਹ ਦੀਆਂ ਗੱਡੀਆਂ ਬਰਾਮਦ ਕੀਤੀਆਂ ਗਈਆਂ। ਥਾਣਾ ਮੁਖੀ ਮਨਜੀਤ ਸਿੰਘ ਆਦਮਪੁਰ ਨੇ ਦੱਸਿਆ ਕਿ 09-01-2024 ਨੂੰ ਉਕਤ ਦੋਸ਼ੀਆਂ ਨੇ ਬਰੀਜਾ ਗੱਡੀ ਨੰਬਰ ਪੀਬੀ 08 ਜੀ.ਯੂ 0082 ਨਾਲ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਇਹ ਗੱਡੀ ਅੰਕੁਸ਼ ਡੋਗਰਾ ਪੁੱਤਰ ਨਰਿੰਦਰ ਕੁਮਾਰ ਡੋਗਰਾ ਵਾਸੀ ਮਕਾਨ ਨੰਬਰ 67 ਤੋਪਖਾਨਾ ਬਜਾਰ ਜਲੰਧਰ ਕੈਂਟ ਪਾਸੋਂ ਮਿਤੀ 04/05-01-2024 ਦੀ ਦਰਮਿਆਨੀ ਰਾਤ ਨੂੰ ਬੀ.ਐਸ.ਐਫ ਚੌਕ ਨੇੜੇ ਐਸ.ਬੀ.ਆਈ ਏ.ਟੀ.ਐਮ. ਦੇ ਬਾਹਰਂੋ ਚੋਰੀ ਕੀਤਆਂ ਸੀ.ਜਿਸ ਦੀ ਇਤਲਾਹ ਥਾਣਾ ਨਵੀਂ ਬਾਰਾਦਰੀ ਵਿਚ ਦਿੱਤੀ ਗਈ ਸੀ।