13 ਦੀਆਂ 13 ਲੋਕ ਸਭਾ ਸੀਟਾਂ ਜਿੱਤਾਂਗੇ : ਮਾਨ

0
186

ਧੂਰੀ (ਪਿੰਟੂ, ਬਿੰਨੀ ਗਰਗ)ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਹਲਕੇ ਦੇ ਪਿੰਡ ਕਾਂਝਲਾ ਵਿਖੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ’ਚ ਵੱਸਦੇ ਹਰ ਵਰਗ ਨੂੰ ਕਿਤਾਬਾਂ ਨਾਲ ਜੋੜਨ ਲਈ ਅਸੀਂ ਪਿੰਡਾਂ ’ਚ ਲਾਇਬਰੇਰੀਆਂ ਬਣਾਉਣ ਦਾ ਨਿਵੇਕਲਾ ਕੰਮ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਹੈ ਅਤੇ ਅੱਜ ਜ਼ਿਲ੍ਹਾ ਸੰਗਰੂਰ ਵਿਖੇ 4.62 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 14 ਨਵੀਆਂ ਪੇਂਡੂ ਲਾਇਬਰੇਰੀਆਂ ਦਾ ਉਦਘਾਟਨ ਕੀਤਾ ਹੈ, ਜੋ ਬੱਚਿਆਂ ਤੋਂ ਲੈ ਬਜ਼ੁਰਗਾਂ ਤੱਕ ਹਰ ਵਰਗ ਲਈ ਕਿਤਾਬਾਂ ਲਾਇਬਰੇਰੀਆਂ ’ਚ ਉਪਲਬਧ ਹੋਣਗੀਆਂ। ਉਨ੍ਹਾ ਕਿਹਾ ਕਿ ਸਾਡਾ ਮਕਸਦ ਇਹੀ ਹੈ ਕਿ ਪੰਜਾਬੀ ਪੜ੍ਹ ਲਿਖ ਕੇ ਚੰਗੇ ਤੇ ਵਧੀਆ ਅਹੁਦੇ ਹਾਸਲ ਕਰਨ।ਮਾਨ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦੇ ਹੱਕ ’ਚ ਲੋਕ ਵੱਡਾ ਜੇਤੂ ਫਤਵਾ ਦੇਣਗੇ ਅਤੇ 13 ਦੀਆਂ 13 ਸੀਟਾਂ ’ਤੇ ‘ਆਪ’ ਜਿੱਤ ਪ੍ਰਾਪਤ ਕਰੇਗੀ। ਉਨ੍ਹਾ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਮੁੱਦਿਆਂ ਲਈ ਰੱਖੀ ਡਿਬੇਟ ਵਿੱਚ ਨਹੀਂ ਆਏ, ਉਹ ਅੱਜ ਕਿਵੇਂ ਪੰਜਾਬ ਦੇ ਲੋਕਾਂ ਵਿੱਚ ਜਾਣਗੇ।ਸੂਬੇ ਦੀ ਝਲਕੀ ਬਾਰੇ ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਕੀਤੀ ਟਿੱਪਣੀ ਉਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਵਰਗੇ ਗੁੰਮਰਾਹਕੁਨ ਨੇਤਾ ਸੂਬੇ ਦੀ ਤਰੱਕੀ ਦੇ ਰਾਹ ’ਚ ਰੋੜਾ ਬਣੇ ਹੋਏ ਹਨ।ਉਨ੍ਹਾ ਕਿਹਾ ਕਿ ਇਨ੍ਹਾਂ ਨੇਤਾਵਾਂ ਨੇ ਸਾਡੇ ਸੂਬੇ ਦੀਆਂ ਦੋ ਪੀੜ੍ਹੀਆਂ ਬਰਬਾਦ ਕਰ ਦਿੱਤੀਆਂ ਹਨ, ਜਿਸ ਕਰਕੇ ਇਹ ਨੇਤਾ ਬੀਤੇ ਸਾਲ ਇਕ ਨਵੰਬਰ ਨੂੰ ਬਹਿਸ ਵਿੱਚ ਨਹੀਂ ਪਹੁੰਚੇ। ਮਾਨ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕਾਂ ਨੇ ਇਨ੍ਹਾਂ ਨੇਤਾਵਾਂ ਨੂੰ ਸਿਆਸੀ ਸਫਾਂ ਤੋਂ ਲਾਂਭੇ ਕਰਕੇ ਗੁੰਮਨਾਮੀ ਵੱਲ ਧੱਕ ਦਿੱਤਾ।ਉਨ੍ਹਾ ਕਿਹਾ- ਮੈਂ ‘ਦਿਨ ਅਤੇ ਰਾਤ ’ਨੂੰ ਇੱਕ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਨਿਭਾ ਰਿਹਾ ਹਾਂ, ਕਿਉਕਿ ਜੇਕਰ ਮੈਂ ਵੀ ਰਿਵਾਇਤੀ ਲੀਡਰਾਂ ਵਾਂਗ ਕੰਮ ਕਰਾਂ ਤਾਂ ਉਨ੍ਹਾਂ ਅਤੇ ਮੇਰੇ ਵਿੱਚ ਕੋਈ ਫ਼ਰਕ ਨਹੀਂ ਰਹਿਣਾ। ਇਸ ਮੌਕੇ ਉਨ੍ਹਾਂ ਇਹ ਭੀ ਦੱਸਿਆ ਕਿ ਮੈਂ ਪੰਜਾਬ ਲਈ ਪੈਸੇ ਪੈਸੇ ਦੀ ਵਰਤੋਂ ਕਰ ਰਿਹਾ ਹਾਂ ਅਤੇ ਪੰਜਾਬ ਵਿੱਚ ਬਿਜਲੀ ਕੰਪਨੀ ਨਾਲ ਸਮਝੌਤਾ ਕਰਨ ਵੇਲੇ 3 ਪੈਸੇ ਦਾ ਘਾਟਾ ਕਰਕੇ ਪੰਜਾਬ ਦਾ 600 ਕਰੋੜ ਰੁਪਏ ਸਲਾਨਾ ਬਚਾਇਆ ਗਿਆ।

LEAVE A REPLY

Please enter your comment!
Please enter your name here