ਵਿੱਤ ਮੰਤਰੀ ਨੂੰ ਮੁੱਖ ਆਰਥਕ ਜੋਤਸ਼ੀ ਰੱਖਣਾ ਚਾਹੀਦੈ : ਚਿਦੰਬਰਮ

0
421

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ‘ਤੇ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਹੁਣ ‘ਮੁੱਖ ਆਰਥਕ ਜੋਤਸ਼ੀ’ ਨਿਯੁਕਤ ਕਰਨਾ ਚਾਹੀਦਾ ਹੈ | ਨਿਰਮਲਾ ਸੀਤਾਰਮਨ ਨੇ ਬ੍ਰਹਿਮੰਡ ਦੇ ਸਭ ਤੋਂ ਡੂੰਘੇ ਰੂਪ ਨੂੰ ਪੇਸ਼ ਕਰਨ ਵਾਲੇ ਨਾਸਾ ਦੇ ਨਵੇਂ ਸਪੇਸ ਟੈਲੀਸਕੋਪ ਨਾਲ ਸੰਬੰਧਤ ਕੁਝ ਟਵੀਟਸ ਨੂੰ ਰੀਟਵੀਟ ਕੀਤਾ ਸੀ | ਸਾਬਕਾ ਵਿੱਤ ਮੰਤਰੀ ਨੇ ਟਵੀਟ ਕੀਤਾ-ਸਾਨੂੰ ਕੋਈ ਹੈਰਾਨੀ ਨਹੀਂ ਹੈ ਕਿ ਵਿੱਤ ਮੰਤਰੀ ਨੇ ਉਸ ਦਿਨ ਗ੍ਰਹਿ ਦੀਆਂ ਤਸਵੀਰਾਂ ਟਵੀਟ ਕੀਤੀਆਂ, ਜਦੋਂ ਮਹਿੰਗਾਈ ਦਰ 7.1 ਫੀਸਦੀ ਅਤੇ ਬੇਰੁਜ਼ਗਾਰੀ ਦਰ 7.8 ਫੀਸਦੀ ਦਰਜ ਕੀਤੀ ਗਈ ਸੀ | ਉਨ੍ਹਾ ਕਿਹਾ ਆਪਣੇ ਆਰਥਿਕ ਸਲਾਹਕਾਰਾਂ ਦੇ ਹੁਨਰ ਤੋਂ ਉਮੀਦ ਗੁਆਉਣ ਤੋਂ ਬਾਅਦ ਵਿੱਤ ਮੰਤਰੀ ਅਰਥਚਾਰੇ ਨੂੰ ਬਚਾਉਣ ਲਈ ਗ੍ਰਹਿ ਦਾ ਅਧਿਐਨ ਕਰ ਰਹੀ ਹੈ ਪਰ ਇਸ ਬਾਰੇ ਉਸ ਨੂੰ ਨਵਾਂ ਸੀ ਈ ਏ ਭਾਵ ਮੁੱਖ ਆਰਥਿਕ ਜੋਤਸ਼ੀ ਨਿਯੁਕਤ ਕਰਨਾ ਚਾਹੀਦਾ ਹੈ |

LEAVE A REPLY

Please enter your comment!
Please enter your name here