ਕਾਠਮੰਡੂ : ਮੱਧ ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ’ਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਸ਼ੁੱਕਰਵਾਰ ਦੇਰ ਰਾਤ ਹੋਏ ਇਸ ਹਾਦਸੇ ’ਚ ਮਿ੍ਰਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ, ਪਰ ਇਹ ਪੁਲ ਤੋਂ ਉਲਟ ਗਈ ਅਤੇ ਰਾਪਤੀ ਨਦੀ ’ਚ ਜਾ ਡਿੱਗੀ। ਅੱਠ ਮਿ੍ਰਤਕ ਯਾਤਰੀਆਂ ਦੀ ਪਛਾਣ ਹੋਈ ਹੈ, ਜਿਨ੍ਹਾਂ ’ਚ ਦੋ ਭਾਰਤੀ ਸ਼ਾਮਲ ਹਨ। ਪੁਲਸ ਮੁਤਾਬਕ ਬੱਸ ਹਾਦਸੇ ’ਚ 22 ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ।





