14.7 C
Jalandhar
Wednesday, December 11, 2024
spot_img

ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ’ਚ 13 ਹਜ਼ਾਰ ਤੋਂ ਵੱਧ ਜਵਾਨ ਤਾਇਨਾਤ

ਲਖਨਊ : ਅਯੁੱਧਿਆ ’ਚ ਸ੍ਰੀ ਰਾਮ ਲਲਾ ਦੀ ਮੂਰਤੀ ਸਥਾਪਤ ਕਰਨ ਦੇ ਸਮਾਗਮ ਮੌਕੇ 13 ਹਜ਼ਾਰ ਤੋਂ ਵੱਧ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਹੋਵੇਗੀ। ਸੁਰੱਖਿਆ ਨੂੰ ਏ ਟੀ ਐੱਸ ਕਮਾਂਡੋਜ਼ ਅਤੇ ਸਿਪਾਹੀਆਂ ਦੇ ਨਾਲ-ਨਾਲ ਇਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਅਤੇ ਐਂਟੀ ਡਰੋਨ ਸਿਸਟਮ ਰਾਹੀਂ ਮਜ਼ਬੂਤ ਕੀਤਾ ਗਿਆ ਹੈ।
ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਅਤੇ ਸਰਯੂ ਨਦੀ ਦੇ ਕੰਢਿਆਂ ’ਤੇ ਸਖਤ ਚੌਕਸੀ ਰਹੇਗੀ। ਸੀ ਸੀ ਟੀ ਵੀ ਕੈਮਰਿਆਂ ਰਾਹੀਂ ਸ਼ੱਕੀ ਵਿਅਕਤੀਆਂ ’ਤੇ ਵੀ ਲਗਾਤਾਰ ਨਜ਼ਰ ਰੱਖੀ ਜਾਵੇਗੀ। ਆਈ ਬੀ ਤੇ ਰਾਅ ਦੇ ਅਧਿਕਾਰੀਆਂ ਨੇ ਵੀ ਅਯੁੱਧਿਆ ’ਚ ਡੇਰੇ ਲਾਏ ਹੋਏ ਹਨ ਅਤੇ ਕਈ ਪੱਧਰਾਂ ’ਤੇ ਸੁਰੱਖਿਆ ਪ੍ਰਬੰਧਾਂ ਦੀ ਲਗਾਤਾਰ ਸਮੀਖਿਆ ਕੀਤੀ ਜਾ ਰਹੀ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਧੁਨਿਕ ਤਕਨੀਕ ਦੀ ਮਦਦ ਨਾਲ ਹਰ ਨੁੱਕਰ ’ਤੇ ਨਜ਼ਰ ਰੱਖਣ ਦੇ ਸਖਤ ਨਿਰਦੇਸ਼ ਦਿੱਤੇ ਹਨ। ਅਯੁੱਧਿਆ ’ਚ ਮਹਿਮਾਨਾਂ ਦੀ ਸੁਰੱਖਿਆ ਲਈ ਬਾਰ ਕੋਡਿੰਗ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਆਈ ਜੀ ਅਯੁੱਧਿਆ ਰੇਂਜ ਪ੍ਰਵੀਨ ਕੁਮਾਰ ਅਨੁਸਾਰ ਅਯੁੱਧਿਆ ਨੂੰ ਰੈੱਡ ਅਤੇ ਯੈਲੋ ਜ਼ੋਨ ’ਚ ਵੰਡ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਅਯੁੱਧਿਆ ’ਚ 100 ਤੋਂ ਵੱਧ ਡੀ ਐੱਸ ਪੀ, ਕਰੀਬ 325 ਇੰਸਪੈਕਟਰ ਅਤੇ ਹੋਰ ਜ਼ਿਲ੍ਹਿਆਂ ਦੇ 800 ਸਬ-ਇੰਸਪੈਕਟਰ ਤਾਇਨਾਤ ਕੀਤੇ ਗਏ ਹਨ।
ਮੁੱਖ ਸਮਾਰੋਹ ਤੋਂ ਪਹਿਲਾਂ 11,000 ਪੁਲਸ ਅਤੇ ਨੀਮ ਫੌਜੀ ਜਵਾਨਾਂ ਨੂੰ ਤਾਇਨਾਤ ਕੀਤਾ ਜਾਵੇਗਾ। ਵੀ ਆਈ ਪੀ ਸੁਰੱਖਿਆ ਲਈ ਤਿੰਨ ਡੀ ਆਈ ਜੀ, 17 ਐੱਸ ਪੀ, 40 ਐਡੀਸ਼ਨਲ ਐੱਸ ਪੀ, 82 ਡੀ ਐੱਸ ਪੀ, 90 ਇੰਸਪੈਕਟਰ, ਇੱਕ ਹਜ਼ਾਰ ਤੋਂ ਵੱਧ ਕਾਂਸਟੇਬਲ ਅਤੇ ਪੀ ਏ ਸੀ ਦੀਆਂ ਚਾਰ ਕੰਪਨੀਆਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਸੀ ਸੀ ਟੀ ਵੀ ਕੈਮਰਿਆਂ ਰਾਹੀਂ ਪੂਰੇ ਸ਼ਹਿਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਨਿੱਜੀ ਅਦਾਰਿਆਂ ਅਤੇ ਘਰਾਂ ’ਚ ਲਗਾਏ ਗਏ 1500 ਸੀ ਸੀ ਟੀ ਵੀ ਕੈਮਰਿਆਂ ਨੂੰ (ਇੰਟੈਗਰੇਟਿਡ ਟ੍ਰੈਫਿਕ ਮੈਨੇਜਮੈਂਟ ਸਿਸਟਮ) ਨਾਲ ਜੋੜਿਆ ਗਿਆ ਹੈ। ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਲਈ ਯੈਲੋ ਜ਼ੋਨ ’ਚ 10,715 ਸਥਾਨਾਂ ’ਤੇ ਆਧਾਰਤ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ।
ਰੈੱਡ ਅਤੇ ਯੈਲੋ ਜ਼ੋਨ ਨੂੰ 12 ਐਂਟੀ ਡਰੋਨ ਪ੍ਰਣਾਲੀਆਂ ਰਾਹੀਂ ਸੁਰੱਖਿਅਤ ਕੀਤਾ ਗਿਆ ਹੈ। ਪੰਜ ਕਿਲੋਮੀਟਰ ਦੇ ਘੇਰੇ ’ਚ ਉੱਡਣ ਵਾਲੇ ਕਿਸੇ ਵੀ ਡਰੋਨ ਨੂੰ ਲੱਭਿਆ ਜਾ ਸਕਦਾ ਹੈ ਅਤੇ ਬੰਦ ਕੀਤਾ ਜਾ ਸਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles