ਨਾਭਾ (ਵਰਿੰਦਰ ਵਰਮਾ)
ਜੇਲ੍ਹ ਤੋਂ ਬਾਹਰ ਆਉਣ ’ਤੇ ਸੁਖਪਾਲ ਸਿੰਘ ਖਹਿਰਾ ਨੇ ਔਖੀ ਘੜੀ ਵਿੱਚ ਸਾਥ ਦੇਣ ਵਾਲੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਪੰਜਾਬ ਲਈ ਸੱਚ ਬੋਲਣ ਦੀ ਕੀਮਤ ਚੁਕਾਈ ਹੈ। ਕੌਮ, ਦੇਸ਼ ਲਈ ਖੜਣ ਵਾਲਿਆਂ ਨਾਲ ਹਮੇਸ਼ਾ ਹੁੰਦਾ ਆਇਆ ਹੈ। ਮੈਂ ਪੰਜਾਬ ਲਈ ਸੱਚ ਦੀ ਆਵਾਜ਼ ਹਮੇਸ਼ਾ ਬੁਲੰਦ ਕਰਦਾ ਰਹਾਂਗਾ ਤੇ ਝੂਠ ਖਿਲਾਫ ਜੰਗ ਜਾਰੀ ਰੱਖਾਂਗਾ। ਰਿਹਾਈ ਮੌਕੇ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਤੇ ਸੰਤੋਖ ਸਿੰਘ ਸਰਪੰਚ ਬੁੱਗਾ ਸਣੇ ਕਈ ਕਾਂਗਰਸੀਆਂ ਨੇ ਖਹਿਰਾ ਜ਼ਿੰਦਾਬਾਦ ਦੇ ਨਾਅਰੇ ਲਾਏ।



