ਇੰਗਲੈਂਡ ’ਚ ਅਰਜੁਨ ਦੋਸਾਂਝ ਨੂੰ 6 ਸਾਲ ਦੀ ਕੈਦ

0
226

ਲੰਡਨ : ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਖੇਤਰ ’ਚ 81 ਸਾਲਾ ਸਿੱਖ ਔਰਤ ਸੁਰਿੰਦਰ ਕੌਰ ਦੀ ਸੜਕ ਹਾਦਸੇ ’ਚ ਮੌਤ ਦੇ ਮਾਮਲੇ ’ਚ ਭਾਰਤੀ ਮੂਲ ਦੇ ਡਰਾਈਵਰ ਸਮੇਤ ਦੋ ਵਿਅਕਤੀਆਂ ਨੂੰ ਛੇ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 13 ਨਵੰਬਰ 2022 ਨੂੰ ਵੈਸਟ ਮਿਡਲੈਂਡਜ਼ ਦੇ ਰੋਲੇ ਰੇਗਿਸ ’ਚ ਓਲਡਬਰੀ ਰੋਡ ’ਤੇ ਵਾਹਨ ਨਾਲ ਟਕਰਾਉਣ ਤੋਂ ਬਾਅਦ ਔਰਤ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ ਸੀ। ਜੇਲ੍ਹ ਦੀ ਸਜ਼ਾ ਤੋਂ ਇਲਾਵਾ ਅਰਜੁਨ ਦੋਸਾਂਝ (26) ਅਤੇ ਜੈਸੇਕ ਵਾਇਤਰੋਵਸਕੀ (51) ਉੱਤੇ ਪਿਛਲੇ ਹਫਤੇ ਵੁਲਵਰਹੈਂਪਟਨ ਕਰਾਊਨ ਕੋਰਟ ਨੇ 8 ਸਾਲਾਂ ਲਈ ਗੱਡੀ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਸੀ। ਦੁਸਾਂਝ ਅਤੇ ਵਾਇਤਰੋਵਸਕੀ, ਜੋ ਇਕ-ਦੂਜੇ ਨੂੰ ਨਹੀਂ ਜਾਣਦੇ ਸਨ, ਨੇ ਆਪਸ ’ਚ ਕਾਰ ਰੇਸ ਲਾਉਣ ਦਾ ਫੈਸਲਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਬਜ਼ੁਰਗ ਔਰਤ ਨੂੰ ਉਸ ਵੇਲੇ ਟੱਕਰ ਮਾਰ ਦਿੱਤੀ, ਜਦੋਂ ਉਹ ਗੁਰਦੁਆਰੇ ਤੋਂ ਘਰ ਵਾਪਸ ਜਾ ਰਹੀ ਸੀ। ਜੈਸੇਕ ਨੇ ਤਾਂ ਔਰਤ ਨੂੰ ਦੇਖ ਕੇ ਕਾਰ ਨੂੰ ਜ਼ੋਰ ਦੀ ਬਰੇਕ ਮਾਰ ਦਿੱਤੀ ਸੀ, ਪਰ ਦੋਸਾਂਝ ਅਜਿਹਾ ਕਰਨ ’ਚ ਅਸਫਲ ਰਿਹਾ।

LEAVE A REPLY

Please enter your comment!
Please enter your name here