ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ, ਮੋਹਾਲੀ ਕੋਆਪ੍ਰੇਟਿਵ ਪਿੰ੍ਰਟਿੰਗ ਐਂਡ ਪਬਲਿਸ਼ਿੰਗ ਸੁਸਾਇਟੀ ਦੇ ਪ੍ਰਧਾਨ ਹ ਸ ਗੰਭੀਰ, ਸਾਬਕਾ ਪ੍ਰਧਾਨ ਭੂਪਿੰਦਰ ਸਾਂਬਰ, ਸਕੱਤਰ ਗੁਰਨਾਮ ਕੰਵਰ ਅਤੇ ਖਜ਼ਾਨਚੀ ਮਹਿੰਦਰਪਾਲ ਨੇ ਸਾਥੀ ਹੁਕਮ ਚੰਦ ਜਿੰਦਲ ਦੇ ਦਿਹਾਂਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾ ਦੀਆਂ ਪਾਰਟੀ ਪ੍ਰੈੱਸ ਅਤੇ ਪਾਰਟੀ ਲਈ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਉਹ ਲੰਮਾ ਸਮਾਂ ਪਾਰਟੀ ਨੂੰ ਸਮਰਪਿਤ ਟਰੇਡ ਯੂਨੀਅਨ ਸਰਗਰਮੀਆਂ ਵਿਚ ਲੱਗੇ ਰਹੇ, ਜਿਸ ਕਾਰਨ ਉਨ੍ਹਾ ਨੂੰ ਬਰਖਾਸਤ ਵੀ ਹੋਣਾ ਪਿਆ। ਉਨ੍ਹਾ ਪਾਰਟੀ ਪ੍ਰੈੱਸ ਮੁਹਾਲੀ ਦੇ ਮੈਨੇਜਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਕਮਿਊਨਿਸਟ ਆਗੂਆਂ ਨੇ ਸਾਥੀ ਹੁਕਮ ਚੰਦ ਜਿੰਦਲ ਦੇ ਸਪੁੱਤਰ ਸੁਮੀਤ ਸ਼ੰਮੀ, ਜੋ ਏ ਆਈ ਐੱਸ ਐਫ ਪੰਜਾਬ ਦੇ ਪ੍ਰਧਾਨ ਰਹੇ ਹਨ, ਨਾਲ ਦੁੱਖ ਸਾਂਝਾ ਕੀਤਾ।




