ਤਿੱਬਤ ਦੇ ਥੱਲੇ ਫਟ ਰਹੀ ਟੇਕਟੋਨਿਕ ਪਲੇਟ

0
196

ਨਵੀਂ ਦਿੱਲੀ : ਭਾਰਤ ’ਚ ਲਗਾਤਾਰ ਆ ਰਹੇ ਭੁਚਾਲ ਦੇ ਪਿੱਛੇ ਇੱਕ ਡਰਾਉਣ ਵਾਲਾ ਖੁਲਾਸਾ ਹੋਇਆ ਹੈ। ਤਿੱਬਤ ਦੇ ਥੱਲੇ ਭਾਰਤੀ ਟੇਕਟੋਨਿਕ ਪਲੇਟਾਂ ਫਟ ਰਹੀਆਂ ਹਨ, ਜਿਸ ਕਾਰਨ ਦੇਸ਼ ਦੇ ਪਹਿਰੇਦਾਰ ਹਿਮਾਲਿਆ ਦੀ ਉਚਾਈ ਵਧ ਰਹੀ ਹੈ। ਇੱਕ ਨਵੀਂ ਸਟੱਡੀ ’ਚ ਇਹ ਖੁਲਾਸਾ ਹੋਇਆ ਹੈ। ਹਿਮਾਲਿਆ ਦਾ ਨਿਰਮਾਣ ਭਾਰਤੀ ਅਤੇ ਯੂਰੇਸ਼ੀਅਨ ਟੇਕਟੋਨਿਕ ਪਲੇਟ ਦੇ ਟਕਰਾਅ ਨਾਲ ਹੋਇਆ ਸੀ। ਵਿਗਿਆਨਕਾਂ ਦੀ ਨਵੀਂ ਖੋਜ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਟੇਕਟੋਨਿਕ ਪਲੇਟ ਯੂਰੇਸ਼ੀਅਨ ਪਲੇਟ ਦੇ ਥੱਲੇ ਜਾ ਰਹੀ ਹੈ, ਜਿਸ ਦਾ ਕਾਰਨ ਇਹ ਫਟ ਰਹੀ ਹੈ, ਪਰ ਉਪਰਲਾ ਹਿੱਸਾ ਮਤਲਬ ਯੂਰੇਸ਼ੀਅਨ ਪਲੇਟ ਉਪਰ ਉਠ ਰਿਹਾ ਹੈ ਅਤੇ ਫੈਲ ਰਿਹਾ ਹੈ। ਇਸ ਕਾਰਨ ਹਿਮਾਲਿਆ ਦੀ ਉਚਾਈ ਵਧ ਰਹੀ ਹੈ। ਨਾਲ ਹੀ ਹਿਮਾਲਿਅਨ ਬੈੱਲਟ ਦੇ ਨੇੜੇ ਭੁਚਾਲਾਂ ਦੀ ਗਿਣਤੀ ਵਧ ਗਈ ਹੈ। ਭਾਰਤੀ ਪਲੇਟ ਦੇ �ਿਸਟ ਮਤਲਬ ਉਪਰਲੇ ਹਿੱਸੇ ’ਚ ਵੱਡੀਆਂ ਤਰੇੜਾਂ ਆ ਰਹੀਆਂ ਹਨ। ਇਹ 100 ਤੋਂ 200 ਕਿਲੋਮੀਟਰ ਦੇ ਵਿਚਾਲੇ ਹੋ ਸਕਦੀਆਂ ਹਨ। ਭਾਰਤੀ ਪਲੇਟ ਦਾ ਹੇਠਲਾ ਹਿੱਸਾ ਲਗਾਤਾਰ ਮੇਟਲ ’ਚ ਧੱਸ ਰਿਹਾ ਹੈ। ਇਹ ਪ੍ਰਕਿਰਿਆ ਤਿੱਬਤ ਦੇ ਥੱਲੇ ਹੋ ਰਹੀ ਹੈ। ਇਸ ਸਟੱਡੀ ਨੂੰ ਕਰਨ ਲਈ ਵਿਗਿਆਨਕਾਂ ਨੇ ਭਾਰਤੀ ਅਤੇ ਯੂਰੇਸ਼ੀਅਨ ਪਲੇਟ ਦੀ ਟੱਕ ਵਾਲੀਆਂ ਥਾਵਾਂ ’ਤੇ ਭੁਚਾਲ ਵਾਲੀਆਂ ਤਰੰਗਾਂ ਭੇਜੀਆਂ। ਫਿਰ ਉਸ ਤੋਂ ਮਿਲੇ ਡਾਟਾ ਤੋਂ ਇਹ ਸਟੱਡੀ ਕੀਤੀ ਭੁਚਾਲ ਵਾਲੀਆਂ ਤਰੰਗਾਂ ਨੇ ਸਾਫ਼ ਦੱਸਿਆ ਕਿ ਭਾਰਤੀ ਪਲੇਟ ਫਟ ਰਹੀ ਹੈ। ਇਹ ਗੱਲ ਪੂਰੀ ਦੁਨੀਆ ਨੂੰ ਪਤਾ ਹੈ ਕਿ ਭਾਰਤੀ ਪਲੇਟ ਲਗਾਤਾਰ ਯੂਰੇਸ਼ੀਅਨ ਪਲੇਟ ਨੂੰ ਧੱਕ ਰਹੀ ਹੈ।

LEAVE A REPLY

Please enter your comment!
Please enter your name here