ਸ਼ਿਮਲਾ : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਮ ਮੰਦਰ ’ਚ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ’ਤੇ 22 ਜਨਵਰੀ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਸੁੱਖੂ ਨੇ ਇੱਥੇ ਰਾਮ ਮੰਦਰ ਦੇ ਦਰਸ਼ਨ ਕੀਤੇ ਅਤੇ ਸੂਬੇ ਦੇ ਲੋਕਾਂ ਨੂੰ ਇਸ ਮੌਕੇ ਘਰਾਂ ’ਚ ਮਿੱਟੀ ਦੇ ਦੀਵੇ ਜਗਾਉਣ ਦੀ ਅਪੀਲ ਵੀ ਕੀਤੀ। ਉਨ੍ਹਾ ਕਿਹਾਕੇਂਦਰ ਸਰਕਾਰ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ ਕੀਤਾ ਹੈ, ਪਰ ਅਸੀਂ ਪੂਰੇ ਦਿਨ ਦੀ ਛੁੱਟੀ ਦਾ ਐਲਾਨ ਕਰ ਰਹੇ ਹਾਂ।
ਗਲਿਆਰੇ ’ਚ 75 ਹਜ਼ਾਰ ਪੌਦੇ
ਅਯੁੱਧਿਆ : ਮਹਾਰਾਸ਼ਟਰ ਤੋਂ ਲਿਆਂਦੇ ਗਏ 75 ਹਜ਼ਾਰ ਪੌਦਿਆਂ ਨੂੰ ਰਾਮ ਜਨਮ ਭੂਮੀ ਗਲਿਆਰੇ ’ਚ ਲਗਾਇਆ ਗਿਆ ਹੈ। ਸਮਾਗਮ ’ਚ ਕਰੀਬ ਅੱਠ ਹਜ਼ਾਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਨੱਕਸ਼ਤਰ ਵਾਟਿਕਾ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਕਰਸ਼ਤ ਕਰ ਰਹੀ ਹੈ। ਇਸ ’ਚ 27 ਤਰ੍ਹਾਂ ਦੇ ਪੌਦੇ ਲਗਾਏ ਗਏ ਹਨ, ਜਿਨ੍ਹਾਂ ’ਚ ਪਿੱਪਲ, ਪਾਕੜ, ਨੀਮ, ਗੁਟੇਲ, ਮਹੁੂਆ, ਟਾਹਲੀ, ਖੈਰ, ਪਲਾਸ, ਬੇਲ ਮੌਲਿਸ਼੍ਰੀ, ਸ਼ਮੀ, ਕਦੰਬ, ਅੰਬ, ਅਰਜੁਨ, ਗੁਲਰ, ਸਾਲ ਬਰਗਦ, ਆਂਵਲਾ, ਚੀੜ ਆਦਿ ਸ਼ਾਮਲ ਹਨ।




