ਕਾਮਰੇਡ ਹੁਕਮ ਚੰਦ ਜਿੰਦਲ ਨੂੰ ਇਨਕਲਾਬੀ ਵਿਦਾਇਗੀ

0
170

ਬਠਿੰਡਾ : ਸੀ ਪੀ ਆਈ ਦੇ ਪੁਰਾਣੇ ਸਮਰਪਿਤ ਆਗੂ ਅਤੇ ਟਰੇਡ ਯੂਨੀਅਨਿਸਟ ਕਾਮਰੇਡ ਹੁਕਮ ਚੰਦ ਜਿੰਦਲ ਦੀ 19 ਜਨਵਰੀ ਨੂੰ ਪਟਿਆਲਾ ਵਿਖੇ ਮੌਤ ਹੋ ਗਈ, ਜੋ ਇੱਕ ਐਕਸੀਡੈਂਟ ਕਾਰਨ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਇਸ ਦੌਰਾਨ ਉਹਨਾ ਦੇ ਪਰਵਾਰ ਪਤਨੀ ਸੰਤੋਸ਼ ਰਾਣੀ, ਬੇਟਾ ਡਾ. ਸੁਮੀਤ ਸ਼ੰਮੀ, ਨੂੰਹ ਸ਼ਵੇਤਾ, ਬੇਟੀਆਂ ਨਵਨੀਤ ਨੀਤੂ ਤੇ ਅਪਨੀਤ ਅੱਪੂ ਨੇ ਅਣਥੱਕ ਸੇਵਾ ਕੀਤੀ। ਉਹਨਾ ਦੀ ਮਿ੍ਰਤਕ ਦੇਹ ਨੂੰ ਬਠਿੰਡਾ ਵਿਖੇ ਸਪੁਰਦੇ ਖਾਕ ਕੀਤਾ ਗਿਆ। ਇਸ ਸਮੇਂ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਕਾਮਰੇਡ ਜਗਰੂਪ, ਹਰਦੇਵ ਅਰਸ਼ੀ, ਨਰਿੰਦਰ ਸੋਹਲ, ਵਿਦਿਆਰਥੀ ਆਗੂ ਰਮਨ ਧਰਮੂ ਵਾਲਾ, ਸੁਖਵਿੰਦਰ ਮਲੋਟ, ਜਗਜੀਤ ਜੋਗਾ, ਬੀਰਬਲ ਅਤੇ ਜਰਨੈਲ ਸਿੰਘ ਆਦਿ ਆਗੂਆਂ ਨੇ ਉਹਨਾ ਦੀ ਮਿ੍ਰਤਕ ਦੇਹ ’ਤੇ ਲਾਲ ਝੰਡਾ ਪਾ ਕੇ ਸਾਥੀ ਨੂੰ ਅੰਤਮ ਵਿਦਾਇਗੀ ਦਿੱਤੀ। ਆਗੂਆਂ ਨੇ ਕਿਹਾ ਕਿ ਕਾਮਰੇਡ ਹੁਕਮ ਚੰਦ ਜਿੰਦਲ ਨੇ ਹਮੇਸ਼ਾ ਲੋਕ ਸੰਘਰਸ਼ਾਂ ਵਿੱਚ ਵਿਸ਼ਵਾਸ ਰੱਖਿਆ ਅਤੇ ਕਈ ਸੰਘਰਸ਼ਾਂ ਵਿੱਚ ਸ਼ਾਮਲ ਹੋਏ। ਉਹਨਾ ਆਪਣੇ ਬੱਚਿਆਂ ਨੂੰ ਵੀ ਸੰਘਰਸ਼ ਵੱਲ ਤੋਰਿਆ। ਇਸੇ ਬਦੌਲਤ ਉਹਨਾ ਦਾ ਬੇਟਾ ਸੁਮੀਤ ਸ਼ੰਮੀ ਏ ਆਈ ਐੱਸ ਐੱਫ ਦਾ ਸੂਬਾ ਪ੍ਰਧਾਨ ਵੀ ਰਿਹਾ। ਅੱਜਕੱਲ੍ਹ ਉਹ ਹਾਇਰ ਐਜੂਕੇਸ਼ਨ ਇੰਸਟੀਚਿਊਟ ਸੁਸਾਇਟੀਜ਼ ਇੰਪਲਾਈਜ਼ ਐਸੋਸੀਏਸ਼ਨ ਦਾ ਪ੍ਰਧਾਨ ਹੈ। ਕਾਮਰੇਡ ਹੁਕਮ ਚੰਦ ਨੇ ਪੁਸਤਕ ਸੱਭਿਆਚਾਰ ਨੂੰ ਲੋਕਾਂ ਵਿੱਚ ਲਿਜਾਣ ਦਾ ਬੀੜਾ ਵੀ ਚੁੱਕਿਆ, ਜਿਸ ਕਾਰਜ ਨੂੰ ਉਹਨਾ ਦਾ ਪੁੱਤਰ ਡਾ. ਸ਼ੰਮੀ ਅੱਗੇ ਲਿਜਾਣ ਦਾ ਕੰਮ ਕਰ ਰਿਹਾ ਹੈ। ਉਹ ਪੰਜਾਬੀ ਰਸਾਲੇ ‘ਤਾਸਮਨ’ ਦਾ ਸਹਾਇਕ ਸੰਪਾਦਕ ਵੀ ਹੈ ਤੇ ਸਮਾਜਿਕ, ਸਾਹਿਤਕ ਸਰਗਰਮੀਆਂ ’ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਦੁੱਖ ਦੀ ਘੜੀ ਮੌਕੇ ਲੇਖਕ ਰਣਬੀਰ ਰਾਣਾ, ਸਤਪਾਲ ਭੀਖੀ, ਦੀਪਕ ਧਲੇਵਾਂ, ਨਰਿੰਦਰਪਾਲ ਕੌਰ, ਕਹਾਣੀਕਾਰ ਆਗਾਜਬੀਰ, ਕੰਵਲਜੀਤ ਸਿੰਘ ਸਿੱਧੂ, ਨਵਦੀਪ ਗਿੱਦੜਬਾਹਾ, ਵਿਕਾਸ ਕੌਸ਼ਲ, ਪ੍ਰੋ. ਹਰਮਨਪ੍ਰੀਤ ਸਿੰਘ, ਪ੍ਰੋ. ਲਖਵਿੰਦਰ ਸ਼ਰਮਾ, ਪ੍ਰੋ. ਰਿਤੂਪਰਨ ਕੌਸ਼ਲ, ਪਵਨ ਜਿੰਦਲ, ਡਿਪਟੀ ਮੇਅਰ ਬਠਿੰਡਾ ਮਾਸਟਰ ਹਰਮੰਦਰ ਸਿੰਘ, ਗੁਰਬਾਜ ਸੇਖੂਵਾਸ ਆਦਿ ਸ਼ਾਮਲ ਸਨ। ਕਾਮਰੇਡ ਹੁਕਮ ਚੰਦ ਜਿੰਦਲ ਦਾ ਸ਼ਰਧਾਂਜਲੀ ਸਮਾਗਮ 28 ਜਨਵਰੀ ਨੂੰ 12 ਵਜੇ ਵੈਸ਼ਨੂੰ ਮਾਤਾ ਮੰਦਰ, ਪਟੇਲ ਨਗਰ, ਬਠਿੰਡਾ ਵਿਖੇ ਕੀਤਾ ਜਾਵੇਗਾ।

LEAVE A REPLY

Please enter your comment!
Please enter your name here