ਜਲੰਧਰ ’ਚ ਮੁਕਾਬਲੇ ਦੌਰਾਨ ਦੋ ਗੈਂਗਸਟਰ ਜ਼ਖਮੀ

0
203

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਐਤਵਾਰ ਕਰਾਸ ਫਾਇਰਿੰਗ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਖਤਰਨਾਕ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਮੁਕਾਬਲਾ ਭਾਗਗੋ ਕੈਂਪ ਥਾਣੇ ਦੇ ਇਲਾਕੇ ਗੁਲਮੋਹਰ ਕਾਲੋਨੀ ਵਿਖੇ ਹੋਇਆ। ਮੁਕਾਬਲੇ ਵਿਚ ਏ ਐੱਸ ਆਈ ਨਿਸ਼ਾਨ ਸਿੰਘ ਵੀ ਜ਼ਖਮੀ ਹੋ ਗਏ। ਪੱਗ ਕਾਰਨ ਉਨ੍ਹਾ ਦਾ ਬਚਾਅ ਹੋਇਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਬਿਸ਼ਨੋਈ ਗੈਂਗ ਦੇ ਦੋ ਖਤਰਨਾਕ ਗੈਂਗਸਟਰ ਸ਼ਹਿਰ ਵਿੱਚ ਘੁੰਮ ਰਹੇ ਹਨ। ਪੁਲਸ ਨੇ ਨਕੋਦਰ ਰੋਡ ’ਤੇ ਆਸ਼ੀਸ਼ ਵਾਸੀ ਬੁੱਲੋ੍ਹਵਾਲ ਅਤੇ ਨਿਤਿਨ ਨੂੰ ਘੇਰ ਲਿਆ। ਦੋਵਾਂ ਗੈਂਗਸਟਰਾਂ ਨੇ ਪੁਲਸ ’ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਫੋਰਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਦੋਵਾਂ ਨੂੰ ਕਾਬੂ ਕਰ ਲਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਆਸ਼ੀਸ਼ ਕਾਫੀ ਦੇਰ ਤੋਂ ਭਗੌੜਾ ਸੀ ਅਤੇ ਉਸ ਵਿਰੁੱਧ ਕਤਲ, ਫਿਰੌਤੀ ਅਤੇ ਸੁਪਾਰੀ ਕਤਲ ਦੇ ਕੇਸ ਦਰਜ ਹਨ। ਨਿਤਿਨ ਖਿਲਾਫ ਕਤਲ ਅਤੇ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਗੈਂਗਸਟਰ ਜਸਮੀਤ ਉਰਫ ਲੱਕੀ ਵਾਸੀ ਬੁੱਲ੍ਹੋਵਾਲ ਦੇ ਲਗਾਤਾਰ ਸੰਪਰਕ ਵਿੱਚ ਸਨ, ਜਿਸ ਖਿ?ਲਾਫ 10 ਤੋਂ ਵੱਧ ਕੇਸ ਦਰਜ ਹਨ। ਉਹ ਪਿਛਲੇ ਇੱਕ ਸਾਲ ਤੋਂ ਅਮਰੀਕਾ ਵਿੱਚ ਹੈ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਮਨਦੀਪ ਉਰਫ ਮੰਨੂ ਅਤੇ ਜਗਰੂਪ ਉਰਫ ਰੂਪਾ ਨੂੰ ਪਨਾਹ ਦੇਣ ਵਿੱਚ ਸ਼ਾਮਲ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਆਸ਼ੀਸ਼ ਅਤੇ ਨਿਤਿਨ ਬਿੰਨੀ ਗੁੱਜਰ ਅਤੇ ਜੱਗੂ ਭਗਵਾਨਪੁਰੀਆ ਨਾਲ ਨੇੜਤਾ ਰੱਖਦੇ ਹਨ। ਉਹਨਾ ਦੱਸਿਆ ਕਿ ਇਹਨਾਂ ਗੈਂਗਸਟਰਾਂ ਦੀ ਗਿ੍ਰਫਤਾਰੀ ਨਾਲ ਪੁਲਸ ਨੇ ਦੋ ਸੁਪਾਰੀ ਕਤਲਾਂ ਨੂੰ ਰੋਕਿਆ ਹੈ, ਕਿਉਂਕਿ ਇਹਨਾਂ ਇਸ ਕੰਮ ਨੂੰ ਅੰਜ਼ਾਮ ਦੇਣ ਲਈ ਪਹਿਲਾਂ ਹੀ ਰੇਕੀ ਕੀਤੀ ਸੀ। ਵਨ ਸਟਾਰ ਪਿਸਤੌਲ .30 ਬੋਰ ਅਤੇ ਇੱਕ.32 ਬੋਰ ਦਾ ਪਿਸਤੌਲ, ਜ਼ਿੰਦਾ ਅਸਲਾ ਅਤੇ ਇੱਕ ਆਈ-20 ਕਾਰ ਸਮੇਤ ਬਰਾਮਦ ਕੀਤਾ ਗਿਆ ਹੈ।

LEAVE A REPLY

Please enter your comment!
Please enter your name here