22.1 C
Jalandhar
Friday, October 18, 2024
spot_img

ਜੇ ਐਂਡ ਕੇ ਦੀ ਵੋਟਰ ਸੂਚੀ ਜਾਰੀ

ਜੰਮੂ : ਜੰਮੂ-ਕਸ਼ਮੀਰ ਦੀ ਅੰਤਿਮ ਵੋਟਰ ਸੂਚੀ ਪ੍ਰਕਾਸ਼ਤ ਹੋ ਗਈ ਹੈ, ਜਿਸ ਵਿਚ 2.31 ਲੱਖ ਤੋਂ ਵੱਧ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਪਾਂਡੁਰੰਗ ਨੇ ਕਿਹਾ ਹੈ ਕਿ ਅੰਤਮ ਵੋਟਰ ਸੂਚੀ ’ਚ 86.93 ਲੱਖ ਵੋਟਰ ਹਨ। ਵੋਟਰ ਸੂਚੀ ਜਾਰੀ ਹੋਣ ਨਾਲ ਵੱਖ-ਵੱਖ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ।
ਰਿਫੰਡ ਘਪਲਾ, 18 ਥਾਈਂ ਛਾਪੇ
ਚੰਡੀਗੜ੍ਹ : ਈ ਡੀ ਨੇ ਹਰਿਆਣਾ ਅਰਬਨ ਡਿਵੈੱਲਪਮੈਂਟ ਅਥਾਰਟੀ (ਹੁਡਾ) ਵਿਚ 70 ਕਰੋੜ ਦੇ ਕਥਿਤ ਫਰਜ਼ੀ ਰਿਫੰਡ ਘਪਲੇ ਨਾਲ ਸੰਬੰਧਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਮੰਗਲਵਾਰ ਚੰਡੀਗੜ੍ਹ, ਮੁਹਾਲੀ, ਪੰਚਕੂਲਾ ਅਤੇ ਹਿਮਾਚਲ ’ਚ 18 ਥਾਵਾਂ ’ਤੇ ਛਾਪੇਮਾਰੀ ਕੀਤੀ।
ਤਿੰਨ ਰੇਲ ਮੁਲਾਜ਼ਮਾਂ ਦੀ ਮੌਤ
ਮੁੰਬਈ : ਪਾਲਘਰ ਜ਼ਿਲ੍ਹੇ ਦੇ ਵਸਈ ਨੇੜੇ ਲੋਕਲ ਟਰੇਨ ਦੀ ਲਪੇਟ ’ਚ ਆਉਣ ਕਾਰਨ ਪੱਛਮੀ ਰੇਲਵੇ ਦੇ 3 ਮੁਲਾਜ਼ਮਾਂ ਦੀ ਮੌਤ ਹੋ ਗਈ। ਉਹ ਸਿਗਨਲ ਠੀਕ ਕਰ ਰਹੇ ਸਨ। ਘਟਨਾ ਸੋਮਵਾਰ ਰਾਤ 8.55 ਵਜੇ ਵਸਈ ਰੋਡ ਅਤੇ ਨਾਈਗਾਂਵ ਸਟੇਸ਼ਨਾਂ ਵਿਚਕਾਰ ਵਾਪਰੀ, ਜਦੋਂ ਲੋਕਲ ਟਰੇਨ ਚਰਚ ਗੇਟ ਵੱਲ ਜਾ ਰਹੀ ਸੀ।
ਸੋਨੇ-ਚਾਂਦੀ ਦੀ ਦਰਾਮਦ ਮਹਿੰਗੀ
ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਸੋਨੇ, ਚਾਂਦੀ ਅਤੇ ਕੀਮਤੀ ਧਾਤ ਦੇ ਸਿੱਕਿਆਂ ’ਤੇ ਦਰਾਮਦ ਡਿਊਟੀ ਮੌਜੂਦਾ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਇਸ ’ਚ 10 ਫੀਸਦੀ ਬੇਸਿਕ ਕਸਟਮ ਡਿਊਟੀ ਅਤੇ ਪੰਜ ਫੀਸਦੀ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ ਸ਼ਾਮਲ ਹੈ। ਸਮਾਜ ਭਲਾਈ ਸਰਚਾਰਜ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।

Related Articles

LEAVE A REPLY

Please enter your comment!
Please enter your name here

Latest Articles