ਜਸਟਿਸ ਜੀ ਐੱਸ ਸੰਧਾਵਾਲੀਆ ਬਣੇ ਐਕਟਿੰਗ ਚੀਫ ਜਸਟਿਸ

0
208

ਚੰਡੀਗੜ੍ਹ : ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਐਕਟਿੰਗ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਐਕਟਿੰਗ ਚੀਫ ਜਸਟਿਸ ਰਿਤੂ ਬਾਹਰੀ ਦਾ ਤਬਾਦਲਾ ਉੱਤਰਾਖੰਡ ਦੀ ਚੀਫ ਜਸਟਿਸ ਵਜੋਂ ਹੋਣ ’ਤੇ ਅਹੁਦਾ ਖਾਲੀ ਹੋ ਗਿਆ ਸੀ। ਸੰਧਾਵਾਲੀਆ ਦੇ ਪਿਤਾ ਸੁਰਜੀਤ ਸਿੰਘ ਸੰਧਾਵਾਲੀਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੁਲਾਈ 1978 ਤੋਂ ਨਵੰਬਰ 1983 ਤੱਕ ਚੀਫ ਜਸਟਿਸ ਰਹਿ ਚੁੱਕੇ ਹਨ।
ਇਕ ਨਵੰਬਰ 1965 ਨੂੰ ਪੈਦਾ ਹੋਏ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਬੀ ਏ ਆਨਰਜ਼ ਡੀ ਏ ਵੀ ਕਾਲਜ ਚੰਡੀਗੜ੍ਹ ਤੇ ਐੱਲ ਐੱਲ ਬੀ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾ ਵਕਾਲਤ ਵੀ ਕੀਤੀ ਤੇ 30 ਸਤੰਬਰ 2011 ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਐਡੀਸ਼ਨਲ ਜੱਜ ਬਣੇ।

LEAVE A REPLY

Please enter your comment!
Please enter your name here