14.9 C
Jalandhar
Monday, March 4, 2024
spot_img

ਅਪ੍ਰੇਸ਼ਨ ਚਿੱਕੜ ਫੇਲ੍ਹ, ਚੰਪਈ ਸੋਰੇਨ ਵੱਲੋਂ ਬਹੁਮਤ ਸਾਬਤ

ਰਾਂਚੀ : ਮੁੱਖ ਮੰਤਰੀ ਚੰਪਈ ਸੇਰੋਨ ਦੀ ਸਰਕਾਰ ਨੇ ਸੋਮਵਾਰ 81 ਮੈਂਬਰੀ ਝਾਰਖੰਡ ਅਸੰਬਲੀ ’ਚ ਬਹੁਮਤ ਸਾਬਤ ਕਰਕੇ ਦਿਖਾ ਦਿੱਤਾ। ਚੰਪਈ ਵੱਲੋਂ ਪੇਸ਼ ਭਰੋਸੇ ਦੇ ਮਤੇ ਦੇ ਹੱਕ ’ਚ 47 ਅਤੇ ਵਿਰੋਧ ’ਚ 29 ਵੋਟਾਂ ਪਈਆਂ। ਭਾਜਪਾ, ਝਾਰਖੰਡ ਮੁਕਤੀ ਮੋਰਚਾ ਦਾ ਇੱਕ-ਇਕ ਵਿਧਾਇਕ ਤੇ ਇੱਕ ਆਜ਼ਾਦ ਵਿਧਾਇਕ ਗੈਰ-ਹਾਜ਼ਰ ਰਹੇ, ਜਦਕਿ ਆਜ਼ਾਦ ਸਰਯੂ ਰਾਇ ਨੇ ਸਦਨ ਵਿਚ ਹੋਣ ਦੇ ਬਾਵਜੂਦ ਵੋਟ ਨਹੀਂ ਪਾਈ। ਇਕ ਵਿਧਾਇਕ ਪਿਛਲੇ ਮਹੀਨੇ ਅਸਤੀਫਾ ਦੇ ਗਿਆ ਸੀ। ਸੱਤਾਧਾਰੀ ਝਾਰਖੰਡ ਮੁਕਤੀ ਮੋਰਚੇ ਦੀ ਅਗਵਾਈ ਵਾਲੇ ਗੱਠਜੋੜ ਦੀ ਸਰਕਾਰ ਵਿਚ ਕਾਂਗਰਸ ਦੇ ਮੰਤਰੀ ਆਲਮਗੀਰ ਆਲਮ ਨੇ ਐਤਵਾਰ ਕਿਹਾ ਸੀਸਾਡੇ ਵਿਧਾਇਕ ਇਕਜੁੱਟ ਹਨ ਅਤੇ ਸਾਡੇ ਕੋਲ 81 ਮੈਂਬਰੀ ਵਿਧਾਨ ਸਭਾ ਵਿਚ 48 ਤੋਂ 50 ਵਿਧਾਇਕਾਂ ਦਾ ਸਮਰਥਨ ਹੈ। ਈ ਡੀ ਵੱਲੋਂ ਫੜੇ ਜਾਣ ’ਤੇ ਹੇਮੰਤ ਸੋਰੇਨ ਨੇ ਮੁੱਖ ਮੰਤਰੀ ਵਜੋਂ ਅਸਤੀਫਾ ਦੇ ਦੇਣ ਤੋਂ ਬਾਅਦ ਚੰਪਈ ਸੋਰੇਨ ਨੂੰ ਗੱਠਜੋੜ ਦਾ ਆਗੂ ਚੁਣਿਆ ਗਿਆ ਸੀ। ਰਾਜਪਾਲ ਸੀ ਪੀ ਰਾਧਾ�ਿਸ਼ਨਨ ਨੇ ਉਨ੍ਹਾ ਨੂੰ ਭਰੋਸੇ ਦਾ ਵੋਟ ਹਾਸਲ ਕਰਨ ਦਾ ਆਦੇਸ਼ ਦਿੱਤਾ ਸੀ।
ਵੋਟਿੰਗ ਵਿਚ ਹੇਮੰਤ ਸੋਰੇਨ ਨੇ ਵੀ ਹਿੱਸਾ ਲਿਆ, ਜਿਨ੍ਹਾ ਨੂੰ ਅਦਾਲਤ ਨੇ ਅਜਲਾਸ ਵਿਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਸੀ। ਹੇਮੰਤ ਸੋਰੇਨ ਦੇ ਅਸੰਬਲੀ ’ਚ ਪਹੁੰਚਣ ’ਤੇ ਉਨ੍ਹਾ ਦੇ ਸਮਰਥਕਾਂ ਨੇ ‘ਹੇਮੰਤ ਸੋਰੇਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ। ਸੋਰੇਨ ਨੇ ਭਰੋਸੇ ਦੇ ਮਤੇ ’ਤੇ ਬੋਲਦਿਆਂ ਦੋਸ਼ ਲਾਇਆ ਕਿ ਉਨ੍ਹਾ ਦੀ ਗਿ੍ਰਫਤਾਰੀ ਵਿਚ ਰਾਜਪਾਲ ਸ਼ਾਮਲ ਹਨ। ਦੇਸ਼ ਵਿਚ ਪਹਿਲੀ ਵਾਰ 31 ਜਨਵਰੀ ਦੀ ਰਾਤ ਨੂੰ ਕਿਸੇ ਮੁੱਖ ਮੰਤਰੀ ਨੂੰ ਗਿ੍ਰਫਤਾਰ ਕੀਤਾ ਗਿਆ ਤੇ ਰਾਜ ਭਵਨ ਇਸ ਘਟਨਾ ਵਿਚ ਸ਼ਾਮਲ ਸੀ। ਵਰਤਮਾਨ ਕੇਂਦਰੀ ਹਕੂਮਤ ਹੇਠ ਕਬਾਇਲੀ ਤੇ ਦਲਿਤ ਸੁਰੱਖਿਅਤ ਨਹੀਂ। ਉਹ ਹੋਰ ਤਾਕਤ ਨਾਲ ਬਾਹਰ ਆਉਣਗੇ। ਸਾਜ਼ਿਸ਼ਾਂ ਨਾਕਾਮ ਕਰ ਦਿੱਤੀਆਂ ਜਾਣਗੀਆਂ।
ਮਤੇ ’ਤੇ ਬਹਿਸ ਦੌਰਾਨ ਨਵੇਂ ਮੁੱਖ ਮੰਤਰੀ ਚੰਪਈ ਸੋਰੇਨ ਨੇ ਸ਼ੂਰਆਤ ਵਿਚ ਕਿਹਾਹੇਮੰਤ ਹੈ, ਤੋ ਹਿੰਮਤ ਹੈ। ਉਨ੍ਹਾ ਦੋਸ਼ ਲਾਇਆ ਕਿ ਹੇਮੰਤ ਸੋਰੇਨ ਨੂੰ ਫਸਾਉਣ ਲਈ ਭਾਜਪਾ ਨੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ। ਭਾਜਪਾ ਨੇ ਜਮਹੂਰੀ ਤਰੀਕੇ ਨਾਲ ਚੁਣੀ ਝਾਰਖੰਡ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ।
ਚੰਪਈ ਸੋਰੇਨ ਨੇ ਅਖੀਰ ਵਿਚ ਕਿਹਾਮੈਂ ਮਾਣ ਨਾਲ ਕਹਿੰਦਾ ਹੈ ਕਿ ਮੈਂ ਹੇਮੰਤ ਸੋਰੇਨ ਦਾ ਪਾਰਟ-2 ਹਾਂ। ਭਰੋਸੇ ਦਾ ਵੋਟ ਜਿੱਤਣ ਤੋਂ ਬਾਅਦ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਜਿੱਤਣ ਬਾਰੇ ਕੋਈ ਤੌਖਲਾ ਨਹੀਂ ਸੀ, ਅਪ੍ਰੇਸ਼ਨ ਚਿੱਕੜ ਫੇਲ੍ਹ ਹੋ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles