20.9 C
Jalandhar
Friday, October 18, 2024
spot_img

ਯੂ ਸੀ ਸੀ ਬਿੱਲ ਉੱਤਰਾਖੰਡ ਅਸੰਬਲੀ ’ਚ ਪੇਸ਼

ਦੇਹਰਾਦੂਨ : ਉੱਤਰਾਖੰਡ ਦੇ ਮੁੱਖ ਮੰਤਰੀ ਪੁਸਕਰ ਸਿੰਘ ਧਾਮੀ ਨੇ ਵਿਸ਼ੇਸ਼ ਅਸੰਬਲੀ ਅਜਲਾਸ ਵਿਚ ਮੰਗਲਵਾਰ ਸਾਂਝਾ ਸਿਵਲ ਕੋਡ (ਯੂ ਸੀ ਸੀ) ਬਿੱਲ ਪੇਸ਼ ਕਰ ਦਿੱਤਾ। ਇਸ ਦੌਰਾਨ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਵੀ ਲਾਏ। ਪ੍ਰਸਤਾਵਤ ਕਾਨੂੰਨ ਸੰਵਿਧਾਨ ਦੇ ਪਾਰਟ 21 ਤਹਿਤ ਸੂਚੀਬੱਧ ਜਨਜਾਤੀਆਂ ਤੋਂ ਇਲਾਵਾ ਸੂਬੇ ਦੇ ਸਾਰੇ ਬਾਸ਼ਿੰਦਿਆਂ ’ਤੇ ਲਾਗੂ ਹੋਵੇਗਾ। ਕਾਨੂੰਨ ਕੇਂਦਰੀ ਤੇ ਸੂਬਾਈ ਸਕੀਮਾਂ ਦਾ ਲਾਭ ਲੈਣ ਵਾਲੇ ਇਕ ਸਾਲ ਜਾਂ ਵੱਧ ਸਮੇਂ ਤੋਂ ਸੂਬੇ ਵਿਚ ਰਹਿ ਰਹੇ ਸਾਰੇ ਲੋਕਾਂ ’ਤੇ ਲਾਗੂ ਹੋਵੇਗਾ। ਇਸ ਵਿਚ ਵਿਆਹ ਦੀ ਉਮਰ ਪੁਰਸ਼ਾਂ ਲਈ 21 ਤੇ ਮਹਿਲਾਵਾਂ ਲਈ 18 ਰੱਖੀ ਗਈ ਹੈ। ਇਸ ਵੇਲੇ ਦੇਸ਼ ਵਿਚ ਇਹੀ ਉਮਰ ਚੱਲ ਰਹੀ ਹੈ। ਵਿਆਹ ਵੇਲੇ ਕਿਸੇ ਮਰਦ ਦੀ ਪਹਿਲਾਂ ਤੋਂ ਜਿਊਂਦੀ ਪਤਨੀ ਤੇ ਕਿਸੇ ਮਹਿਲਾ ਦਾ ਪਹਿਲਾਂ ਤੋਂ ਜਿਊਂਦਾ ਪਤੀ ਨਹੀਂ ਹੋਣਾ ਚਾਹੀਦਾ। ਦੋਨੋਂ ਦਿਮਾਗੀ ਤੌਰ ’ਤੇ ਤੰਦਰੁਸਤ ਹੋਣੇ ਚਾਹੀਦੇ ਹਨ। ਵਿਆਹ ਨਿਕਾਹ (ਮੁਸਲਮ ਵਿਆਹ), ਸਪਤਪਦੀ (ਹਿੰਦੂ ਵਿਆਹ), ਆਨੰਦ ਕਾਰਜ (ਸਿੱਖ ਵਿਆਹ) ਜਾਂ ਕਿਸੇ ਹੋਰ ਧਰਮ ਦੇ ਕਾਇਦੇ ਮੁਤਾਬਕ ਹੀ ਹੋਣਗੇ। ਵਿਆਹ ਦੀ ਦੋ ਮਹੀਨਿਆਂ ਵਿਚ ਰਜਿਸਟਰੇਸ਼ਨ ਲਾਜ਼ਮੀ ਹੈ। ਰਜਿਸਟਰੇਸ਼ਨ ਦੌਰਾਨ ਗਲਤ ਸੂਚਨਾ ਦੇਣ ’ਤੇ ਤਿੰਨ ਮਹੀਨੇ ਦੀ ਜੇਲ੍ਹ ਤੇ 25 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਵਿਆਹ ਰਜਿਸਟਰ ਨਾ ਕਰਾਉਣ ’ਤੇ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਕੋਈ ਵਿਆਹ ਅਦਾਲਤੀ ਹੁਕਮ ਤੋਂ ਬਿਨਾਂ ਤੋੜਿਆ ਨਹੀਂ ਜਾ ਸਕੇਗਾ, ਨਹੀਂ ਤਾਂ ਤਿੰਨ ਸਾਲ ਤੱਕ ਕੈਦ ਦੀ ਸਜ਼ਾ ਹੋਵੇਗੀ। ਤਲਾਕ ਦਾ ਫੈਸਲਾ ਅਦਾਲਤਾਂ ਵਿਚ 60 ਦਿਨਾਂ ਵਿਚ ਹੋਵੇਗਾ।
ਬਿਨਾਂ ਵਿਆਹ ਇਕੱਠੇ ਰਹਿਣ ਵਾਲਿਆਂ (ਲਿਵ ਇਨ ਰਿਲੇਸ਼ਨ) ਨੂੰ ਰਜਿਸਟਰਿੰਗ ਅਥਾਰਟੀ ਕੋਲ ਰਜਿਸਟਰੇਸ਼ਨ ਕਰਾਉਣੀ ਪਵੇਗੀ। ਲਿਵ ਇਨ ਰਿਲੇਸ਼ਨ ਦੇ ਮਾਮਲੇ ਵਿਚ ਕੋਈ ਵਿਆਹਿਆ ਨਹੀਂ ਹੋਣਾ ਚਾਹੀਦਾ। ਲਿਵ ਇਨ ਰਿਲੇਸ਼ਨ ਦੌਰਾਨ ਪੈਦਾ ਹੋਣ ਵਾਲੇ ਬੱਚਿਆਂ ਨੂੰ ਸਾਰੇ ਕਾਨੂੰਨੀ ਹੱਕ ਹੋਣਗੇ।

Related Articles

LEAVE A REPLY

Please enter your comment!
Please enter your name here

Latest Articles