ਹਾਕੀ ਉਲੰਪੀਅਨ ਵਰੁਣ ਕੁਮਾਰ ਖਿਲਾਫ ਪੋਕਸੋ ਤਹਿਤ ਕੇਸ ਦਰਜ

0
161

ਬੇਂਗਲੁਰੂ : ਭਾਰਤੀ ਹਾਕੀ ਖਿਡਾਰੀ ਵਰੁਣ ਕੁਮਾਰ ਖਿਲਾਫ ਪੋਕਸੋ (ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ) ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਔਰਤ ਨੇ ਉਸ ’ਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਏਅਰਲਾਈਨ ਕੰਪਨੀ ’ਚ ਕੰਮ ਕਰਨ ਵਾਲੀ ਮਹਿਲਾ ਨੇ ਦਾਅਵਾ ਕੀਤਾ ਕਿ ਜਦੋਂ ਉਹ 2018 ’ਚ ਅਰਜੁਨ ਐਵਾਰਡੀ ਵਰੁਣ ਦੇ ਸੰਪਰਕ ’ਚ ਆਈ ਤਾਂ ਉਹ 17 ਸਾਲ ਦੀ ਸੀ। ਉਸ ਸਮੇਂ ਵਰੁਣ ਇੱਥੇ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਕੇਂਦਰ ’ਚ ਸਿਖਲਾਈ ਲੈ ਰਿਹਾ ਸੀ। ਵਰੁਣ ਨੇ ਉਸ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਤੇ ਮਿਲਣ ਲਈ ਜ਼ੋਰ ਪਾਇਆ। ਜੁਲਾਈ 2019 ’ਚ ਉਸ ਨੇ ਉਸ ਨੂੰ ਹੋਟਲ ’ਚ ਸੱਦਿਆ। ਉਸ ਸਮੇਂ ਉਹ ਨਾਬਾਲਗ ਸੀ। ਇਸ ਦੇ ਬਾਵਜੂਦ ਵਰੁਣ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾਏ। ਇਸ ਮਗਰੋਂ ਕਈ ਵਾਰ ਅਜਿਹਾ ਕੀਤਾ। ਵਰੁਣ, ਜੋ ਹਿਮਾਚਲ ਦਾ ਰਹਿਣ ਵਾਲਾ ਹੈ, ਪੰਜਾਬ ਵਿਚ ਰਹਿੰਦਾ ਹੈ ਤੇ 2017 ’ਚ ਭਾਰਤ ਲਈ ਪਹਿਲੀ ਵਾਰ ਖੇਡਿਆ ਸੀ। ਉਹ ਟੋਕੀਓ ਉਲੰਪਿਕ 2020 ’ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦਾ ਮੈਂਬਰ ਸੀ। ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਉਸ ਨੂੰ ਡੀ ਐੱਸ ਪੀ ਬਣਾਇਆ ਸੀ।

LEAVE A REPLY

Please enter your comment!
Please enter your name here