25 C
Jalandhar
Sunday, September 8, 2024
spot_img

ਊਰਜਾ ਖੇਤਰ ’ਚ 67 ਅਰਬ ਡਾਲਰ ਦਾ ਨਿਵੇਸ਼ ਹੋਵੇਗਾ : ਮੋਦੀ

ਪਣਜੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਿਹਾ ਕਿ ਭਾਰਤ ਵਿਚ ਅਗਲੇ ਪੰਜ ਤੋਂ ਛੇ ਸਾਲਾਂ ਵਿਚ ਊਰਜਾ ਖੇਤਰ ਵਿਚ 67 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਹੋਵੇਗਾ। ਉਨ੍ਹਾ ਨੇ ਕੌਮਾਂਤਰੀ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ ਕਹਾਣੀ ਦਾ ਹਿੱਸਾ ਬਣਨ ਦਾ ਸੱਦਾ ਵੀ ਦਿੱਤਾ। ਇੱਥੇ ਦੂਜੇ ਭਾਰਤੀ ਊਰਜਾ ਹਫਤੇ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ 7.5 ਫੀਸਦੀ ਤੋਂ ਵੱਧ ਦੀ ਦਰ ਨਾਲ ਵਧ ਰਹੀ ਹੈ। ਦੇਸ਼ ਜਲਦੀ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਮੋਦੀ ਹੀਣ ਭਾਵਨਾ ਤੋਂ ਪੀੜਤ : ਰਮੇਸ਼
ਨਵੀਂ ਦਿੱਲੀ : ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸੰਸਦ ਵਿਚ ਆਲੋਚਨਾ ਕਰਨ ਲਈ ਕਾਂਗਰਸ ਨੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਵਾਬੀ ਹਮਲਾ ਕਰਦੇ ਹੋਏ ਦੋਸ਼ ਲਗਾਇਆ ਕਿ ਮੋਦੀ ਅਸੁਰੱਖਿਆ ਅਤੇ ਹੀਣਭਾਵਨਾ ਤੋਂ ਪੀੜਤ ਹਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਲੋਕ ਸਭਾ ’ਚ ਪੂਰੀ ਤਰ੍ਹਾਂ ਬੇਤੁਕੀਆਂ ਅਤੇ ਬਕਵਾਸ ਗੱਲਾਂ ਕੀਤੀਆਂ। ਮੋਦੀ ਨੇ ਜੰਮੂ-ਕਸ਼ਮੀਰ ਅਤੇ ਕੁਝ ਹੋਰ ਮਾਮਲਿਆਂ ’ਤੇ ਪੰਡਿਤ ਨਹਿਰੂ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਦੇਸ਼ ਦੇ ਲੋਕਾਂ ਨੂੰ ਉਨ੍ਹਾ ਦੀਆਂ ਗਲਤੀਆਂ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ।
ਸਿੰਗਾਪੁਰ ’ਚ ਛੇੜਛਾੜ ਕਰਨ ਵਾਲੇ ਭਾਰਤੀ ਗਾਇਕ ਨੂੰ ਜੁਰਮਾਨਾ
ਸਿੰਗਾਪੁਰ : ਇੱਥੇ ਮੀਡੀਆਕਾਰਪ ਕੈਂਪਸ ’ਚ ਸੰਗੀਤ ਸਮਾਰੋਹ ਤੋਂ ਬਾਅਦ ਭਾਰਤੀ ਮੂਲ ਦੇ 42 ਸਾਲਾ ਗਾਇਕ ਨੂੰ ਪ੍ਰੋਡਕਸ਼ਨ ਟੀਮ ਦੀ ਮਹਿਲਾ ਮੈਂਬਰ ਨਾਲ ਛੇੜਛਾੜ ਕਰਨ ਦੇ ਦੋਸ਼ ਹੇਠ 3000 ਡਾਲਰ ਜੁਰਮਾਨਾ ਕੀਤਾ ਗਿਆ ਹੈ। ਸ਼ਿਵਬਾਲਨ ਸ਼ਿਵ ਪ੍ਰਸਾਦ ਮੈਨਨ ਨੂੰ ਸਜ਼ਾ ਸੁਣਾਉਂਦੇ ਸਮੇਂ ਛੇੜਛਾੜ ਦੇ ਇਕ ਹੋਰ ਦੋਸ਼ ਸਮੇਤ ਦੋ ਹੋਰ ਦੋਸ਼ਾਂ ’ਤੇ ਵੀ ਵਿਚਾਰ ਕੀਤਾ ਗਿਆ ਸੀ। ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਅਪਰਾਧ ਵਾਲੇ ਦਿਨ ਸ਼ਿਵਬਾਲਨ ਨੇ 15 ਪੈੱਗ ਵਿਸਕੀ ਪੀਤੀ ਸੀ। ਰਾਤ 12.20 ਵਜੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਪੀੜਤਾ ਅਤੇ ਉਸ ਦਾ ਪੁਰਸ਼ ਦੋਸਤ ਕੈਂਪਸ ਦੇ ਬੇਸਮੈਂਟ ’ਚ ਲਿਫਟ ਦੀ ਉਡੀਕ ਕਰ ਰਹੇ ਸਨ। ਉਦੋਂ ਦੋਸ਼ੀ ਲਿਫਟ ਤੋਂ ਬਾਹਰ ਆਇਆ ਅਤੇ ਸਾਹਮਣੇ ਮੌਜੂਦ ਪੀੜਤਾ ਨਾਲ ਛੇੜਛਾੜ ਕੀਤੀ।

Related Articles

LEAVE A REPLY

Please enter your comment!
Please enter your name here

Latest Articles