ਕਿਸਾਨਾਂ ਨੂੰ 6 ਹਜ਼ਾਰ ਤੋਂ ਵੱਧ ਦੇਣ ਦੀ ਤਜਵੀਜ਼ ਨਹੀਂ

0
200

ਨਵੀਂ ਦਿੱਲੀ : ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਮੰਗਲਵਾਰ ਲੋਕ ਸਭਾ ’ਚ ਲਿਖਤੀ ਜਵਾਬ ’ਚ ਦੱਸਿਆ ਕਿ ਪ੍ਰਧਾਨ ਮੰਤਰੀ-ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਮਿਲਣ ਵਾਲੇ ਵਿੱਤੀ ਲਾਭ ਨੂੰ ਵਧਾ ਕੇ 8,000 ਜਾਂ 12,000 ਰੁਪਏ ਪ੍ਰਤੀ ਸਾਲ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਮੁੰਡਾ ਨੇ ਦੱਸਿਆ ਕਿ ਮਹਿਲਾ ਕਿਸਾਨਾਂ ਲਈ ਵੀ ਰਾਸ਼ੀ ਵਧਾਉਣ ਦਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਇਸ ਯੋਜਨਾ ਤਹਿਤ 2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ’ਚ ਪ੍ਰਤੀ ਸਾਲ 6,000 ਰੁਪਏ ਦਾ ਫੰਡ ਕਿਸਾਨਾਂ ਦੇ ਬੈਂਕ ਖਾਤਿਆਂ ’ਚ ਟਰਾਂਸਫਰ ਕੀਤਾ ਜਾਂਦਾ ਹੈ।
ਅਮਰੀਕਾ ’ਚ ਰਹਿਣ ਖਾਤਰ…
ਵਾਸ਼ਿੰਗਟਨ : ਫਲੋਰੀਡਾ ’ਚ ਰਹਿਣ ਵਾਲੇ ਜੈਪ੍ਰਕਾਸ਼ ਗੁਲਵਾਡੀ (51) ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਨਾਗਰਿਕਤਾ ਹਾਸਲ ਕਰਨ, ਨਾਗਰਿਕਤਾ ਦੇ ਸਬੂਤ ਦੀ ਦੁਰਵਰਤੋਂ ਕਰਨ, ਪਾਸਪੋਰਟ ਅਰਜ਼ੀ ’ਚ ਗਲਤ ਬਿਆਨ ਦੇਣ ਅਤੇ ਗਲਤ ਬਿਆਨ ਦੇ ਕੇ ਪਾਸਪੋਰਟ ਦੀ ਵਰਤੋਂ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਨੂੰ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਜੇ ਉਹ ਗੈਰ-ਕਾਨੂੰਨੀ ਤਰੀਕੇ ਨਾਲ ਨਾਗਰਿਕਤਾ ਹਾਸਲ ਕਰਨ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੀ ਅਮਰੀਕੀ ਨਾਗਰਿਕਤਾ ਆਪਣੇ-ਆਪ ਰੱਦ ਹੋ ਜਾਵੇਗੀ। ਸਜ਼ਾ ਦੀ ਤਰੀਕ ਹਾਲੇ ਤੈਅ ਨਹੀਂ ਕੀਤੀ ਗਈ ਹੈ।
ਢਿੱਗਾਂ ਹੇਠ ਆ ਕੇ 2 ਮਜ਼ਦੂਰ ਮਰੇ
ਸ਼ਿਮਲਾ : ਸ਼ਹਿਰ ਦੇ ਬਾਹਰਵਾਰ ਜੰਗਾ ਰੋਡ ’ਤੇ ਅਸ਼ਵਨੀ ਖੱਡ ਨੇੜੇ ਢਿੱਗਾਂ ਡਿੱਗਣ ਕਾਰਨ ਬਿਹਾਰ ਦੇ ਦੋ ਮਜ਼ਦੂਰਾਂ ਰਾਕੇਸ਼ (31) ਅਤੇ ਰਾਜੇਸ਼ (40) ਦੀ ਮੌਤ ਹੋ ਗਈ। ਹਾਦਸੇ ਵੇਲੇ ਕੁਝ ਮਜ਼ਦੂਰ ਸਟੋਨ ਕਰੱਸ਼ਰ ਦੇ ਨੇੜੇ ਬਣੀਆਂ ਝੌਂਪੜੀਆਂ ’ਚ ਸੌਂ ਰਹੇ ਸਨ। ਪੰਜ ਮਜ਼ਦੂਰ ਵਾਲ-ਵਾਲ ਬਚ ਗਏ।
ਚਿੱਲੀ ’ਚ ਅੱਗ ਨਾਲ ਜਾਨੀ ਤੇ ਮਾਲੀ ਨੁਕਸਾਨ ਵਧਿਆ
ਸਾਨਤਿਆਗੋ : ਚਿੱਲੀ ਦੇ ਜੰਗਲਾਂ ’ਚ ਸ਼ੁੱਕਰਵਾਰ ਤੋਂ ਲੱਗੀ ਭਿਆਨਕ ਅੱਗ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਫੈਲਣ ਕਾਰਨ ਮਰਨ ਵਾਲਿਆਂ ਦੀ ਗਿਣਤੀ 123 ਹੋ ਗਈ ਹੈ। ਵਿਨਾ ਡੇਲ ਮਾਰ ਸ਼ਹਿਰ ’ਚ 3000 ਤੋਂ ਵੱਧ ਘਰ ਸੜ ਕੇ ਸੁਆਹ ਹੋ ਗਏ ਹਨ। ਲੱਗਭੱਗ 3 ਲੱਖ ਦੇ ਸ਼ਹਿਰ ’ਚ ਘੱਟੋ-ਘੱਟ 370 ਵਿਅਕਤੀ ਲਾਪਤਾ ਹਨ।

 

LEAVE A REPLY

Please enter your comment!
Please enter your name here