ਟੋਰਾਂਟੋ : ਕੈਨੇਡਾ ਦੇ ਓਾਟਾਰੀਓ ਸੂਬੇ ‘ਚ ਦੇਖਭਾਲ ਕੇਂਦਰ (ਕੇਅਰ ਹੋਮ) ‘ਚ 89 ਸਾਲਾ ਬਜ਼ੁਰਗ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਦੋਸ਼ ‘ਚ ਭਾਰਤੀ ਮੂਲ ਦੇ 32 ਸਾਲਾ ਕਰਮਚਾਰੀ ਨੂੰ ਗਿ੍ਫਤਾਰ ਕੀਤਾ ਗਿਆ ਹੈ | ਸੁਮਨ ਸੋਨੀ ‘ਤੇ 29 ਜਨਵਰੀ ਅਤੇ 2 ਫਰਵਰੀ ਨੂੰ ਕੀਤੇ ਹਮਲੇ ਦੇ ਦੋ ਮਾਮਲਿਆਂ ਦਾ ਦੋਸ਼ ਲਗਾਇਆ ਗਿਆ ਹੈ | ਪੁਲਸ ਨੇ ਕਿਹਾ ਕਿ ਉਸ ਨਾਲ 2 ਫਰਵਰੀ ਨੂੰ ਬਜ਼ੁਰਗ ਨਾਲ ਬਦਸਲੂਕੀ ਦੀਆਂ ਘਟਨਾਵਾਂ ਦੇ ਸੰਬੰਧ ‘ਚ ਸੰਪਰਕ ਕੀਤਾ ਗਿਆ ਸੀ | ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਿਆ ਹੈ ਕਿ 89 ਸਾਲਾ ਪੁਰਸ਼ ‘ਤੇ ਨਿੱਜੀ ਸਹਾਇਤਾ ਕਰਮਚਾਰੀ ਨੇ ਦੋ ਵਾਰ 29 ਜਨਵਰੀ ਅਤੇ 2 ਫਰਵਰੀ ਨੂੰ ਹਮਲਾ ਕੀਤਾ | ਪੁਲਸ ਨੇ ਕਿਹਾ ਕਿ ਜੇ ਕੋਈ ਹੋਰ ਪੀੜਤ ਹੈ ਤਾਂ ਉਹ ਸਾਹਮਣੇ ਆਏ |