ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਭਾਰੀ ਜੁਰਮਾਨੇ ਦਾ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਰੋਧ ਕੀਤਾ ਹੈ | ਉਨ੍ਹਾ ਕਿਹਾ ਹੈ—ਗਲਤੀ ਕਰਨ ਵਾਲੇ ਨੂੰ ਭਾਰੀ ਜੁਰਮਾਨਾ ਲਾਉਣ ਦੀ ਥਾਂ ਨਸੀਹਤ ਦੇਣੀ ਚਾਹੀਦੀ ਹੈ | ਉਸ ਨੂੰ ਮੌਕਾ ਦੇਣਾ ਚਾਹੀਦਾ ਹੈ | ਉਸ ਨੂੰ ਸਮਝਾਉਣਾ ਚਾਹੀਦਾ ਹੈ ਕਿ ਦੁਬਾਰਾ ਗਲਤੀ ਕੀਤੀ ਤਾਂ ਲਸੰਸ ਨਹੀਂ ਮਿਲੇਗਾ | ਜਿੰਨਾ ਜੁਰਮਾਨਾ ਹੋਣਾ ਹੈ ਓਨੇ ਦਾ ਤਾਂ ਵਹੀਕਲ ਹੀ ਨਹੀਂ ਹੁੰਦਾ | ਕਿਸੇ ਨੂੰ 10 ਹਜ਼ਾਰ ਜੁਰਮਾਨਾ ਹੋ ਗਿਆ ਤਾਂ ਉਹ ਪ੍ਰੇਸ਼ਾਨ ਹੋਵੇਗਾ ਤੇ ਕਿਸੇ ਤੋਂ ਉਧਾਰ ਪੈਸੇ ਫੜੇਗਾ |




