ਨਵੀਂ ਦਿੱਲੀ : ਜੀ ਐੱਸ ਟੀ ਕੌਂਸਲ ਦੇ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਮਵਾਰ ਤੋਂ ਕਈ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ | ਇਨ੍ਹਾਂ ਵਿਚ ਟੈਟਰਾ ਪੈਕ ਵਾਲੇ ਦਹੀ, ਲੱਸੀ ਤੇ ਬਟਰ ਮਿਲਕ ਤੇ ਪੰਜ ਫੀਸਦੀ ਜੀ ਐੱਸ ਟੀ ਲੱਗੇਗਾ | ਅਣਬਰਾਂਡਿਡ ਪ੍ਰੀ-ਪੈਕੇਜਡ ਤੇ ਪ੍ਰੀ ਲੇਬਲ ਆਟਾ ਤੇ ਦਾਲ ਉਤੇ ਵੀ ਪੰਜ ਫੀਸਦੀ ਜੀ ਐੱਸ ਟੀ ਲੱਗੇਗਾ | ਬਲੇਡ, ਪੇਪਰ ਕੈਂਚੀ, ਸ਼ਾਰਪਨਰ, ਚਮਚੇ, ਕਾਂਟੇ ਵਾਲੇ ਚਮਚੇ, ਸਕੀਮਰਜ਼ ਤੇ ਕੇਕ ਸਰਵਿਸ ਆਦਿ ਉੱਤੇ 8 ਫੀਸਦੀ ਜੀ ਐੱਸ ਟੀ ਲੱਗੇਗਾ | ਐੱਲ ਈ ਡੀ ਲਾਈਟਸ ਤੇ ਲੈਂਪਸ ਉੱਤੇ ਵੀ 18 ਫੀਸਦੀ ਜੀ ਐੱਸ ਟੀ ਲੱਗੇਗਾ |
ਇਸੇ ਤਰ੍ਹਾਂ 5,000 ਰੁਪਏ ਤੋਂ ਵੱਧ ਕਿਰਾਏ ਵਾਲੇ ਹਸਪਤਾਲ ਦੇ ਕਮਰਿਆਂ ‘ਤੇ ਜੀ ਐੱਸ ਟੀ ਦਾ ਭੁਗਤਾਨ ਕਰਨਾ ਹੋਵੇਗਾ | 1000 ਰੁਪਏ ਪ੍ਰਤੀ ਦਿਨ ਤੋਂ ਘੱਟ ਕਿਰਾਏ ਵਾਲੇ ਹੋਟਲਾਂ ਦੇ ਕਮਰਿਆਂ ‘ਤੇ 12 ਫੀਸਦੀ ਦੀ ਦਰ ਨਾਲ ਟੈਕਸ ਲਗਾਉਣ ਦੀ ਗੱਲ ਕਹੀ ਗਈ ਹੈ |



