39.2 C
Jalandhar
Saturday, July 27, 2024
spot_img

ਕਾਮਰੇਡ ਨਰੰਜਣ ਸਿੰਘ ਸੁੱਜੋਂ ਦੇ ਪਾਏ ਪੂਰਨਿਆਂ ’ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ : ਆਗੂ

ਨਵਾਂਸ਼ਹਿਰ (ਕੁਲਵਿੰਦਰ ਸਿੰਘ ਦੁਰਗਾਪੁਰੀਆ,
ਅਵਤਾਰ ਕਲੇਰ)
ਭਾਰਤੀ ਕਮਿਊਨਿਸਟ ਪਾਰਟੀ ਦੇ ਮਰਹੂਮ ਆਗੂ ਕਾਮਰੇਡ ਨਰੰਜਣ ਸਿੰਘ ਸੁੱਜੋਂ ਦੀ ਛੇਵੀਂ ਬਰਸੀ ਉਨ੍ਹਾ ਦੇ ਜੱਦੀ ਪਿੰਡ ਸੁੱਜੋਂ ਵਿਖੇ ਮਨਾਈ ਗਈ। ਸ਼ਰਧਾਂਜਲੀ ਸਮਾਰੋਹ ਦੀ ਪ੍ਰਧਾਨਗੀ ਜ਼ਿਲ੍ਹਾ ਕਾਰਜਕਾਰੀ ਸਕੱਤਰ ਨਰੰਜਣ ਦਾਸ ਮੇਹਲੀ, ਬਲਾਕ ਸਕੱਤਰ ਨਵਾਂਸ਼ਹਿਰ ਮੁਕੰਦ ਲਾਲ, ਬਲਾਕ ਸਕੱਤਰ ਬਲਾਚੌਰ ਪਰਵਿੰਦਰ ਕੁਮਾਰ ਮੇਨਕਾ, ਮੋਹਣ ਸਿੰਘ ਰਾਠੌਰ, ਜਸਵਿੰਦਰ ਸਿੰਘ ਭੰਗਲ ਕਿਸਾਨ ਆਗੂ ਨੇ ਕੀਤੀ।
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਉੱਘੇ ਪੱਤਰਕਾਰ ਜਤਿੰਦਰ ਸਿੰਘ ਪਨੰੂ, ਆਰ ਐੱਮ ਪੀ ਆਈ ਦੇ ਕੌਮੀ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਅਤੇ ਸੂਬਾਈ ਆਗੂ ਬਲਵੀਰ ਸਿੰਘ ਜਾਡਲਾ, ਸੀ ਪੀ ਆਈ ਐੱਮ ਐੱਲ ਨਿਊ ਡੈਮੋਕਰੇਸੀ ਦੀ ਇਸਤਰੀ ਆਗੂ ਗੁਰਬਖਸ਼ ਕੌਰ ਸੰਘਾ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ, ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੋਤੀ ਅਤੇ ਅਮੋਲਕ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਕੇ ਨਰੰਜਣ ਸਿੰਘ ਸੁੱਜੋਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਬੰਤ ਸਿੰਘ ਬਰਾੜ ਨੇ ਕਾਮਰੇਡ ਨਰੰਜਣ ਸਿੰਘ ਸੁੱਜੋਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਕਾਮਰੇਡ ਜੀ ਬਾਬੇ ਨਾਨਕ ਦੀ ਵਿਚਾਰਧਾਰਾ ਦੇ ਪਹਿਰੇਦਾਰ ਸਨ। ਸਧਾਰਨ ਕਿਸਾਨ ਪਰਵਾਰ ਵਿੱਚ ਜਨਮੇ ਅਤੇ ਭਾਈ ਲਾਲੋਆਂ ਦੀ ਕਿਰਤੀ ਜਮਾਤ ਦੀ ਮੁਕਤੀ ਲਈ ਮਲਕ ਭਾਗੋਆਂ ਖਿਲਾਫ ਲਾਲੋਆਂ ਦੀ ਅਗਵਾਈ ਕੀਤੀ। ਕਾਮਰੇਡ ਸੁੱਜੋਂ ਉੱਤੇ ਸਮੇਂ ਦੀਆਂ ਸਰਕਾਰਾਂ ਨੇ ਬੜੇ ਜਬਰ ਕੀਤੇ, ਇੱਥੇ ਤੱਕ ਕਿ ਉਨ੍ਹਾ ’ਤੇ ਝੂਠਾ ਕਤਲ ਕੇਸ ਪਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਉਨ੍ਹਾ ਦਿ੍ਰੜ੍ਹਤਾ ਨਾਲ ਕੇਸ ਲੜਿਆ ਤੇ ਪਾਕ ਸਾਫ ਬਰੀ ਹੋ ਗਏ। ਕਾਮਰੇਡ ਪਾਸਲਾ ਨੇ ਕਿਹਾ ਕਿ ਕਾਮਰੇਡ ਨਰੰਜਣ ਸਿੰਘ ਦਾ ਜੀਵਨ ਮਿਸਾਲੀ ਜੀਵਨ ਸੀ, ਉਨ੍ਹਾ ਦੀ ਜੀਵਨ ਸਾਥਣ ਬੀਬੀ ਮਹਿੰਦਰ ਕੌਰ ਨੇ ਉਹਨਾ ਦੇ ਹਰ ਸੰਘਰਸ਼ ਵਿੱਚ ਉਹਨਾ ਨੂੰ ਸਹਿਯੋਗ ਦਿੱਤਾ ਤੇ ਅੱਜ ਵੀ ਉਨ੍ਹਾਂ ਦੇ ਬੇਟੇ ਨਰਿੰਦਰ ਸਿੰਘ, ਨਰਜੀਤ ਸਿੰਘ, ਕੁਲਦੀਪ ਸਿੰਘ ਅਤੇ ਅੱਗੇ ਉਨ੍ਹਾ ਦੇ ਪਰਵਾਰ ਵੀ ਬੀਬੀ ਜੀ ਤੋਂ ਅਗਵਾਈ ਲੈਂਦੇ ਹਨ। ਦੇਵੀ ਕੁਮਾਰੀ ਨੇ ਕਿਹਾ ਕਿ ਕਾਮਰੇਡ ਜੀ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸਮਾਜਕ ਕੁਰੀਤੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਜਸਪਾਲ ਗਿੱਦਾ ਨੇ ਕਿਹਾ ਕਿ ਸੁੱਜੋਂ ਪਿੰਡ ਕਾਮਰੇਡ ਦਾ ਗੜ੍ਹ ਰਿਹਾ ਅਤੇ ਮੈਂ ਨਰੰਜਣ ਸਿੰਘ, ਹਰਨਾਮ ਸਿੰਘ ਅਤੇ ਚੈਨ ਸਿੰਘ ਦੀ ਉਂਗਲ ਫੜ ਕੇ ਹੀ ਕਾਮਯਾਬੀ ਹਾਸਲ ਕੀਤੀ ਹੈ। ਨੌਜਵਾਨਾਂ ਨੂੰ ਉਨ੍ਹਾ ਦੇ ਪਾਏ ਪੂਰਨਿਆਂ ’ਤੇ ਚੱਲਣਾ ਪਵੇਗਾ, ਇਹੀ ਉਹਨਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਡਾਕਟਰ ਸਾਹਿਬ ਸਿੰਘ ਵੱਲੋਂ ਨਾਟਕ ‘ਸੰਮਾਂ ਵਾਲੀ ਡਾਂਗ’ ਖੇਡਿਆ ਗਿਆ। ਛੋਟੇ ਬੱਚਿਆਂ ਗੁਰਵੀਰ ਅਤੇ ਗੁਰਸਾਨ ਨੇ ਕਵਿਤਾਵਾਂ ਪੇਸ਼ ਕੀਤੀਆਂ। ਬਲਜੀਤ ਸਿੰਘ ਬੱਲੀ ਨੇ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਸੀ ਪੀ ਆਈ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਨਰੰਜਣ ਦਾਸ ਮੇਹਲੀ ਵੱਲੋਂ ਪਰਵਾਰ ਵੱਲੋਂ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਸਟੇਟ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਭੁੰਗਰਨੀ ਵੱਲੋਂ ਨਿਭਾਈ ਗਈ। ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਆਗੂ ਡਾਕਟਰ ਜੋਗਿੰਦਰ ਸਿੰਘ ਕੁਲੇਵਾਲ ਨੇ ਕਿਤਾਬਾਂ ਦਾ ਸਟਾਲ ਲਗਾਇਆ। ਇਸ ਮੌਕੇ ਦਵਿੰਦਰ ਨੰਗਲੀ, ਗੁਰਨਾਮ ਸਿੰਘ ਗੰਗੂਵਾਲ, ਹਰੀ ਰਾਮ ਗੋਲਡੀ , ਜਲੰਧਰ ਤੋਂ ਸਕੱਤਰ ਰਸ਼ਪਾਲ ਕੈਲੇ, ਜਗਦੀਸ਼ ਰਾਏ ਬੌਬੀ, ਗੁਰਬਖਸ਼ ਕੌਰ ਰਾਹੋਂ, ਜਸਵਿੰਦਰ ਲਾਲ, ਹਰਪਾਲ ਸਿੰਘ ਜਗਤਪੁਰ, ਸੁਰਿੰਦਰ ਭੱਟੀ, ਦਲਜੀਤ ਸਿੰਘ ਸੁੱਜੋਂ, ਦਰਸ਼ਨ ਰਾਮ ਨੰਗਲਾਂ, ਸੁਖਦੇਵ ਸਿੰਘ ਮਝੂਰ, ਮੋਹਣ ਸਿੰਘ ਰੁੜਕੀ ਖਾਸ, ਸੇਵਾ ਸਿੰਘ, ਜਗਤਾਰ ਸਿੰਘ ਪੁੰਨੂੰ ਮਜਾਰਾ, ਦਸੌਂਧਾ ਸਿੰਘ, ਮਾਸਟਰ ਸੋਮ ਲਾਲ, ਪਿ੍ਰੰਸੀਪਲ ਇਕਬਾਲ ਸਿੰਘ, ਜਰਨੈਲ ਸਿੰਘ ਪਨਾਮ, ਨਰਿੰਦਰ ਕੁਮਾਰ ਕਾਲੀਆ, ਬਲਜਿੰਦਰ ਸਿੰਘ, ਮੇਜਰ ਦਾਸ, ਸੁਰਿੰਦਰ ਸਿੰਘ ਬੈਂਸ, ਤਰਸੇਮ ਸਿੰਘ ਬੈਂਸ, ਕਮਲਜੀਤ ਸਨਾਵਾ, ਅਵਤਾਰ ਸਿੰਘ ਤਾਰੀ, ਪਰਮਜੀਤ ਮਜਾਰਾ ਕਲਾਂ, ਹੁਸਨ ਲਾਲ ਮੇਹਲੀ, ਸੁਰਿੰਦਰ ਪਾਲ ਸਰਪੰਚ ਮੇਹਲੀ, ਸਤਨਾਮ ਸਿੰਘ ਚਾਹਲ, ਹੁਸਨ ਲਾਲ ਸਲੋਹ, ਸਤਨਾਮ ਸਿੰਘ ਗੁਲਾਟੀ, ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਸੁੱਜੋਂ, ਹੁਸਨ ਸਿੰਘ ਮਾਂਗਟ, ਤੀਰਥ, ਹਰੀ ਰਾਮ ਰਸੂਲਪੁਰ, ਉਪਿੰਦਰ ਸਿੰਘ ਰਾਣਾ, ਡਾਕਟਰ ਜੋਗਿੰਦਰ ਚਣਕੋਈ, ਮੁਹਿੰਦਰ ਪਾਲ ਮੋਹਾਲੀ, ਮੇਜਰ ਸਿੰਘ ਫੌਜੀ, ਰਾਜ ਕੁਮਾਰ ਸੋਢੀ, ਭਗਤ ਸਿੰਘ ਮੌਜੋਵਾਲ, ਭਜਨ ਸਿੰਘ ਸੁੱਜੋਂ, ਜਗਤਾਰ ਸਿੰਘ, ਜਸਵੀਰ ਸਿੰਘ ਦੀਪ, ਸਤਨਾਮ ਸਿੰਘ ਸੁੱਜੋਂ, ਜਸਵਿੰਦਰ ਸਿੰਘ ਭੰਗਲ, ਨਿਰੰਜਨ ਸਿੰਘ, ਨਰਿੰਦਰ ਮੇਹਲੀ ਤੇ ਪਿੰਡ ਨਿਵਾਸੀ ਹਾਜ਼ਰ ਸਨ। ਉਨ੍ਹਾ ਦੇ ਪੁੱਤਰ ਨਰਿੰਦਰ ਸਿੰਘ ਸੁੱਜੋਂ, ਕੁਲਦੀਪ ਸਿੰਘ ਸੁੱਜੋਂ ਤੇ ਮਾਤਾ ਮਹਿੰਦਰ ਕੌਰ ਨੇ ਦੱਸਿਆ ਕਿ ਬਰਸੀ ਮੌਕੇ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ।

Related Articles

LEAVE A REPLY

Please enter your comment!
Please enter your name here

Latest Articles