ਪਟਨਾ : ਭਾਜਪਾ ਨਾਲ ਰਲਣ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸੋਮਵਾਰ ਅਸੰਬਲੀ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਵੋਟਿੰਗ ਤੋਂ ਪਹਿਲਾਂ ਰਾਜਦ ਦੀ ਅਗਵਾਈ ਵਾਲੇ ਆਪੋਜ਼ੀਸ਼ਨ ਮੈਂਬਰ ਵਾਕਆਊਟ ਕਰ ਗਏ। ਆਪੋਜ਼ੀਸ਼ਨ ਦੀ ਗੈਰ-ਮੌਜੂਦਗੀ ਵਿਚ ਨਿਤੀਸ਼ ਨੇ ਪਹਿਲਾਂ ਜ਼ਬਾਨੀ ਵੋਟ ਨਾਲ ਬਹੁਮਤ ਸਾਬਤ ਕੀਤਾ ਤੇ ਫਿਰ ਵੋਟਿੰਗ ਲਈ ਜ਼ੋਰ ਪਾਇਆ। ਹੱਕ ਵਿਚ 129 ਵੋਟਾਂ ਪਈਆਂ। ਇਸ ਤੋਂ ਪਹਿਲਾਂ ਸਪੀਕਰ ਰਾਜਦ ਦੇ ਅਵਧ ਬਿਹਾਰੀ ਚੌਧਰੀ ਨੂੰ ਬੇਵਿਸਾਹੀ ਮਤਾ ਪਾਸ ਕਰਕੇ ਹਟਾਇਆ ਗਿਆ। ਉਨ੍ਹਾ ਵਿਰੁੱਧ 129 ਤੇ ਹੱਕ ਵਿਚ 112 ਵੋਟਾਂ ਪਈਆਂ। ਹੁਕਮਰਾਨ ਪਾਰਟੀ ਜਨਤਾ ਦਲ (ਯੂ) ਦੇ ਇਕ ਵਿਧਾਇਕ ਅਸੰਬਲੀ ਵਿਚ ਨਹੀਂ ਪੁੱਜੇ, ਜਦਕਿ ਰਾਜਦ ਦੇ ਤਿੰਨ ਵਿਧਾਇਕਾਂ ਨੇ ਪਾਲਾ ਬਦਲ ਲਿਆ। ਸਾਬਕਾ ਉਪ ਮੁੱਖ ਮੰਤਰੀ ਤੇ ਰਾਜਦ ਆਗੂ ਤੇਜਸਵੀ ਯਾਦਵ ਤੇ ਲਾਲੂ ਪਰਵਾਰ ’ਤੇ ਹਮਲਾ ਕਰਦਿਆਂ ਨਿਤੀਸ਼ ਨੇ ਕਿਹਾਕਮਾ ਰਹੇ ਥੇ ਯੇ ਲੋਗ। ਰਾਜਦ ਆਗੂਆਂ ਦੀ ਕੁਰੱਪਸ਼ਨ ਦੀ ਜਾਂਚ ਕਰਵਾਈ ਜਾਵੇਗੀ। ਤੇਜਸਵੀ ਨੇ ਕਿਹਾਜੋ ਆਪ ਝੰਡਾ ਲੇ ਕਰ ਚਲੇ ਥੇ ਕਿ ਮੋਦੀ ਕੋ ਦੇਸ਼ ਮੇਂ ਰੋਕਨਾ ਹੈ, ਅਬ ਆਪਕਾ ਭਤੀਜਾ ਝੰਡਾ ਉਠਾ ਕਰ ਕੇ ਮੋਦੀ ਕੋ ਬਿਹਾਰ ਮੇਂ ਰੋਕਨੇ ਕਾ ਕਾਮ ਕਰੇਗਾ।