ਮੋਗਾ : ਤੇਜ਼ ਹਵਾ ਅਤੇ ਮੀਂਹ ਕਾਰਨ ਸ਼ਨੀਵਾਰ ਰਾਤ ਮੋਗਾ ਤੋਂ ਸੰਧੂਆਂ ਵਾਲਾ ਰੋਡ ‘ਤੇ ਝੁੱਗੀਆਂ ਵਿਚ ਰਹਿੰਦੇ ਪਰਿਵਾਰ ‘ਤੇ ਕੰਧ ਡਿੱਗਣ ਨਾਲ ਦੋ ਬੱਚੀਆਂ ਦੀ ਮੌਤ ਹੋ ਗਈ | ਯੂ ਪੀ ਦੇ ਮੁਜ਼ੱਫਰਪੁਰ ਦਾ ਸੰਜੈ ਕੁਮਾਰ ਪਰਵਾਰ ਸਮੇਤ ਝੁੱਗੀ ਵਿਚ ਸੌਂ ਰਿਹਾ ਸੀ ਕਿ ਕੰਧ ਡਿੱਗ ਗਈ | ਘਰ ਦੇ ਛੇ ਜੀਅ ਤਾਂ ਬਚ ਗਏ, ਪਰ ਦੋ ਬੱਚੀਆਂ ਦੀ ਮੌਕੇ ‘ਤੇ ਮੌਤ ਹੋ ਗਈ |




