ਸ੍ਰੀਨਗਰ : ਪੁਲਵਾਮਾ ਜ਼ਿਲ੍ਹੇ ‘ਚ ਐਤਵਾਰ ਦਹਿਸ਼ਤਗਰਦਾਂ ਦੇ ਹਮਲੇ ‘ਚ ਸੀ ਆਰ ਪੀ ਐੱਫ ਅਧਿਕਾਰੀ ਸ਼ਹੀਦ ਹੋ ਗਿਆ | ਬਾਅਦ ਦੁਪਹਿਰ 2:20 ਵਜੇ ਦਹਿਸ਼ਤਗਰਦਾਂ ਨੇ ਦੱਖਣੀ ਕਸ਼ਮੀਰ ਦੇ ਗੰਗੂ ਖੇਤਰ ਵਿਚ ਪੁਲਸ ਅਤੇ ਸੀ ਆਰ ਪੀ ਐੱਫ ਦੀ ਸਾਂਝੀ ਨਾਕਾ ਪਾਰਟੀ ਉੱਤੇ ਗੋਲੀਬਾਰੀ ਕੀਤੀ | ਹਮਲੇ ‘ਚ ਸੀ ਆਰ ਪੀ ਐੱਫ ਦਾ ਅਸਿਸਟੈਂਟ ਸਬ-ਇੰਸਪੈਕਟਰ ਵਿਨੋਦ ਕੁਮਾਰ ਜ਼ਖਮੀ ਹੋ ਗਿਆ | ਉਸ ਨੂੰ ਪੁਲਵਾਮਾ ਦੇ ਹਸਪਤਾਲ ਵਿਚ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਸ਼ਹੀਦ ਗਿਆ |




