ਪ੍ਰਧਾਨ ਮੰਤਰੀ ਝੂਠੇ ਸੁਪਨਿਆਂ ਦਾ ਬਾਈਸਕੋਪ ਦਿਖਾ ਰਹੇ : ਰਾਹੁਲ

0
157

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਕਰਦੇ ਹੋਏ ਵੀਰਵਾਰ ‘ਐਕਸ’ ’ਤੇ ਲਿਖਿਆ ਕਿ ਪ੍ਰਧਾਨ ਮੰਤਰੀ ਝੂਠ ਬੋਲਦੇ ਹਨ ਅਤੇ ਦੇਸ਼ਵਾਸੀਆਂ ਨੂੰ ਝੂਠੇ ਸੁਪਨੇ ਦਿਖਾ ਕੇ ਵੋਟਾਂ ਲਈ ਠੱਗੀ ਦਾ ਵਪਾਰ ਕਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅੱਜ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਗਰੰਟੀ ਦੀਆਂ ਗੱਲਾਂ ਕਰਦੇ ਹਨ, ਪਰ ਸੱਚ ਇਹ ਹੈ ਕਿ ਉਨ੍ਹਾ ਨੇ ਪਹਿਲਾਂ ਜਿੰਨੀਆਂ ਗਰੰਟੀਆਂ ਦੀ ਗੱਲ ਕੀਤੀ ਸੀ, ਉਹ ਸਾਰੀਆਂ ਝੂਠੀਆਂ ਸਾਬਤ ਹੋਈਆਂ ਅਤੇ ਉਨ੍ਹਾਂ ’ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਉਨ੍ਹਾ ਕਿਹਾ-ਮੋਦੀ ਜੀ ਨਵੀਆਂ ਗਰੰਟੀਆਂ ਤੋਂ ਪਹਿਲਾਂ ਪੁਰਾਣੀਆਂ ਗਰੰਟੀਆਂ ਦਾ ਹਿਸਾਬ ਦੇਣ। ਦਸ ਸਾਲਾਂ ਤੋਂ ਝੂਠੇ ਸੁਪਨਿਆਂ ਦਾ ਬਾਈਸਕੋਪ ਲੈ ਕੇ ਘੁੰਮ ਰਹੇ ਪ੍ਰਧਾਨ ਮੰਤਰੀ ਦੇਸ਼ ’ਚ ਠੱਗੀ ਦਾ ਵਪਾਰ ਕਰ ਰਹੇ ਹਨ। ਭਾਜਪਾ ਸਰਕਾਰ ਮਤਲਬ ਝੂਠ ਅਤੇ ਅਨਿਆਏ ਦੀ ਗਰੰਟੀ, ਦੇਸ਼ ਦੇ ਸੁਪਨਿਆਂ ਨਾਲ ਨਿਆਏ ਕਰੇਗੀ ਕਾਂਗਰਸ। ਰਾਹੁਲ ਨੇ ਕਿਹਾ-ਭਾਜਪਾ ਨੇ ਇਲੈਕਟੋਰਲ ਬਾਂਡ ਨੂੰ ਰਿਸ਼ਵਤ ਅਤੇ ਕਮਿਸ਼ਨ ਦਾ ਜ਼ਰੀਆ ਬਣਾ ਦਿੱਤਾ ਸੀ। ਸੁਪਰੀਮ ਕੋਰਟ ਦੇ ਫੈਸਲੇ ਨਾਲ ਇਸ ’ਤੇ ਮੋਹਰ ਲੱਗ ਗਈ ਹੈ।

LEAVE A REPLY

Please enter your comment!
Please enter your name here