ਅਜੀਤ ਧੜੇ ਦੇ ਹੱਕ ’ਚ ਫੈਸਲਾ

0
294

ਮੁੰਬਈ : ਮਹਾਰਾਸ਼ਟਰ ਅਸੰਬਲੀ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਵੀਰਵਾਰ ਉਹ ਪਟੀਸ਼ਨਾਂ ਰੱਦ ਕਰ ਦਿੱਤੀਆਂ, ਜਿਨ੍ਹਾਂ ਵਿਚ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਤੋਂ ਵੱਖਰੇ ਹੋਣ ਵਾਲੇ ਅਜੀਤ ਪਵਾਰ ਧੜੇ ਦੇ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ। ਸਪੀਕਰ ਨੇ ਕਿਹਾ ਕਿ ਅਜੀਤ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਹੀ ਅਸਲੀ ਹੈ। ਸਪੀਕਰ ਨੇ ਕਿਹਾ ਕਿ ਐੱਨ ਸੀ ਪੀ ਦਾ ਮਾਮਲਾ ਅੰਤਰ-ਪਾਰਟੀ ਨਾਰਾਜ਼ਗੀ ਦਾ ਸੀ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਅਜੀਤ ਧੜੇ ਨੇ ਪਾਰਟੀ ਛੱਡੀ।
ਜਾਪਾਨੀ ਅਰਥ ਵਿਵਸਥਾ ਜਰਮਨੀ ਤੋਂ ਪਛੜੀ
ਟੋਕੀਓ : ਜਰਮਨੀ ਜਾਪਾਨ ਨੂੰ ਪਛਾੜ ਕੇ ਹੁਣ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਤੇ ਜਾਪਾਨ ਚੌਥੇ ਨੰਬਰ ’ਤੇ ਖਿਸਕ ਗਿਆ ਹੈ। ਵਿਸ਼ਲੇਸ਼ਕ ਕਹਿੰਦੇ ਹਨ ਕਿ 2023 ਦੇ ਅੰਕੜੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਕਿਵੇਂ ਜਾਪਾਨੀ ਅਰਥਵਿਵਸਥਾ ਹੌਲੀ-ਹੌਲੀ ਮੁਕਾਬਲੇ ਤੋਂ ਬਾਹਰ ਹੋ ਰਹੀ ਹੈ। ਜਾਪਾਨ ’ਚ ਬੁੱਢਿਆਂ ਦੀ ਗਿਣਤੀ ਵਧ ਰਹੀ ਹੈ ਤੇ ਜਨਮ ਦਰ ਘਟ ਰਹੀ ਹੈ, ਨਤੀਜੇ ਵਜੋਂ ਨੌਜਵਾਨਾਂ ਦੀ ਗਿਣਤੀ ਘਟੀ ਹੈ। 2010 ’ਚ ਚੀਨ ਨੇ ਜਾਪਾਨ ਤੋਂ ਅਮਰੀਕਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਖਿਤਾਬ ਖੋਹ ਲਿਆ ਸੀ।
ਦਿੱਲੀ ਹਾਈ ਕੋਰਟ ਉਡਾਉਣ ਦੀ ਧਮਕੀ
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਵੀਰਵਾਰ ਹਾਈ ਕੋਰਟ ’ਚ ਸੁਰੱਖਿਆ ਵਧਾ ਦਿੱਤੀ ਗਈ। ਈਮੇਲ ’ਚ ਲਿਖਿਆ ਗਿਆ-15 ਫਰਵਰੀ ਨੂੰ ਦਿੱਲੀ ’ਚ ਸਭ ਤੋਂ ਵੱਡਾ ਧਮਾਕਾ ਹੋਵੇਗਾ। ਪੁਲਸ ਅਧਿਕਾਰੀ ਨੇ ਕਿਹਾ ਕਿ ਸਾਰੇ ਸੀ ਸੀ ਟੀ ਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਪਰ ਕੁਝ ਵੀ ਸ਼ੱਕੀ ਚੀਜ਼ ਨਹੀਂ ਮਿਲੀ।

LEAVE A REPLY

Please enter your comment!
Please enter your name here