ਖੱਟਰ ਨੂੰ ਕਿਸਾਨਾਂ ਦੇ ਤਰੀਕਿਆਂ ’ਤੇ ਇਤਰਾਜ਼

0
217

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਬਾਰੇ ਵੀਰਵਾਰ ਕਿਹਾ ਕਿ ਅੰਦੋਲਨ ਕਰਨਾ ਹਰ ਕਿਸੇ ਦਾ ਜਮਹੂਰੀ ਹੱਕ ਹੈ। ਕਿਸਾਨ ਦਿੱਲੀ ਜਾ ਸਕਦੇ ਹਨ, ਪਰ ਇਸ ਦੇ ਪਿੱਛੇ ਦੀ ਨੀਅਤ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ। ਸਰਕਾਰ ਨੂੰ ਕਿਸਾਨਾਂ ਦੇ ਦਿੱਲੀ ਜਾਣ ਦੇ ਤਰੀਕਿਆਂ ’ਤੇ ਇਤਰਾਜ਼ ਹੈ। ਪ੍ਰਦਰਸ਼ਨਕਾਰੀ ਇੰਝ ਅੱਗੇ ਵਧ ਰਹੇ ਹਨ, ਜਿਵੇਂ ਕੋਈ ਫੌਜ ਹਮਲਾ ਕਰਨ ਲਈ ਅੱਗੇ ਵਧ ਰਹੀ ਹੋਵੇ। ਉਨ੍ਹਾਂ ਕੋਲ ਜੇ ਸੀ ਬੀ, ਇੱਕ ਸਾਲ ਦਾ ਰਾਸ਼ਨ ਤੇ ਟਰੈਕਟਰ-ਟਰਾਲੀਆਂ ਹਨ।
ਦਿੱਲੀ ਪੁਲਸ ਨੇ ਅੱਥਰੂ ਗੈਸ ਦੇ 30 ਹਜ਼ਾਰ ਗੋਲੇ ਮੰਗਵਾਏ
ਨਵੀਂ ਦਿੱਲੀ : ਕਿਸਾਨਾਂ ਨੂੰ ਦਿੱਲੀ ਵਿਚ ਵੜਨੋਂ ਰੋਕਣ ਲਈ ਦਿੱਲੀ ਪੁਲਸ ਨੇ 30,000 ਅੱਥਰੂ ਗੈਸ ਦੇ ਗੋਲੇ ਮੰਗਵਾਏ ਹਨ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਟੀਕਨਪੁਰ ਸਥਿਤ ਬੀ ਐੱਸ ਐੱਫ ਦੀ ਟੀਅਰ ਸਮੋਕ ਯੂਨਿਟ ਤੋਂ 30,000 ਗੋਲਿਆਂ ਦੀ ਨਵੀਂ ਖੇਪ ਮੰਗਵਾਈ ਗਈ ਹੈ। ਭੀੜ ਨੂੰ ਖਿੰਡਾਉਣ ਲਈ ਵਰਤੇ ਜਾਂਦੇ ਅੱਥਰੂ ਗੈਸ ਦੇ ਗੋਲਿਆਂ ਵਿੱਚੋਂ ਨਿਕਲਦੀ ਗੈਸ ਕਾਰਨ ਅੱਖਾਂ ਵਿੱਚ ਜਲਣ ਅਤੇ ਹੰਝੂ ਆਉਂਦੇ ਹਨ।

LEAVE A REPLY

Please enter your comment!
Please enter your name here