ਬਾਰਾਬੰਕੀ (ਯੂ ਪੀ) : ਪੁਲਸ ਨੇ ਇੱਕ ਵਿਅਕਤੀ ਨੂੰ ਪਤਨੀ ਦਾ ਸਿਰ ਵੱਢਣ ਅਤੇ ਉਸਦੀ ਖੋਪੜੀ ਲੈ ਕੇ ਤੁਰਨ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੈ। ਜ਼ਿਲੇ ਦੇ ਫਤਿਹਪੁਰ ਥਾਣਾ ਖੇਤਰ ਦੇ ਬਸਰਾ ਪਿੰਡ ਦੇ ਅਨਿਲ ਕਨੌਜੀਆ ਨੇ ਸਵੇਰੇ ਝਗੜੇ ਤੋਂ ਬਾਅਦ ਪਤਨੀ ਵੰਦਨਾ (28) ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦਾ ਸਿਰ ਵੱਢ ਦਿੱਤਾ। ਇਸਤੋਂ ਬਾਅਦ ਖੋਪੜੀ ਲੈ ਕੇ ਥਾਣੇ ਵੱਲ ਤੁਰ ਪਿਆ। ਪੁਲਸ ਨੇ ਉਸ ਨੂੰ ਰਾਹ ’ਚ ਹੀ ਗਿ੍ਰਫਤਾਰ ਕਰ ਲਿਆ। ਐੱਸ ਪੀ ਦਿਨੇਸ਼ ਕੁਮਾਰ ਸਿੰਘ ਨੇ ਕਿਹਾ ਕਿ ਕਨੌਜੀਆ ਨੂੰ ਪਤਨੀ ਦੇ ਚਾਲ ਚਲਣ ’ਤੇ ਸ਼ੱਕ ਸੀ।