ਏਮਜ਼-ਰਿਵਾੜੀ ਦਾ ਨੀਂਹ ਪੱਥਰ

0
217

ਰੇਵਾੜੀ (ਹਰਿਆਣਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਇੱਥੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਾ ਨੀਂਹ ਪੱਥਰ ਰੱਖਿਆ। ਲਗਪਗ 1,650 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਏਮਜ਼-ਰੇਵਾੜੀ ਪਿੰਡ ਮਾਜਰਾ ਭਲਖੀ ’ਚ 203 ਏਕੜ ਜ਼ਮੀਨ ’ਚ ਵਿਕਸਤ ਕੀਤਾ ਜਾਵੇਗਾ। ਇਸਦਾ ਰਾਜਸਥਾਨ, ਦਿੱਲੀ ਅਤੇ ਯੂ ਪੀ ਦੇ ਨਾਗਰਿਕਾਂ ਨੂੰ ਲਾਭ ਹੋਵੇਗਾ। ਏਮਜ਼-ਰੇਵਾੜੀ ਤੋਂ ਇਲਾਵਾ, ਮੋਦੀ ਨੇ ਗੁਰੂਗ੍ਰਾਮ ਮੈਟਰੋ ਰੇਲ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ਨੂੰ ਲਗਭਗ 5,450 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here