ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਅਸੰਬਲੀ ਵਿਚ ਇਹ ਕਹਿੰਦਿਆਂ ਭਰੋਸੇ ਦਾ ਮਤੇ ਰੱਖਿਆ ਕਿ ਭਾਜਪਾ ਵਾਜਬ ਢੰਗ ਨਾਲ ਸਰਕਾਰ ਬਣਾ ਨਹੀਂ ਸਕਦੀ, ਇਸ ਕਰਕੇ ਉਨ੍ਹਾ ਦੀ ਸਰਕਾਰ ਨੂੰ ਅਸਥਿਰ ਕਰਨ ਲੱਗੀ ਹੋਈ ਹੈ। ਪਰ ਸਾਨੂੰ ਲੋਕਾਂ ਦਾ ਭਰੋਸਾ ਹਾਸਲ ਹੈ। ਸਪੀਕਰ ਰਾਮ ਨਿਵਾਸ ਗੋਇਲ ਨੇ ਮਤਾ ਮਨਜ਼ੂਰ ਕਰ ਲਿਆ ਤੇ ਇਸ ’ਤੇ ਸ਼ਨੀਵਾਰ ਸਵੇਰੇ 11 ਵਜੇ ਬਹਿਸ ਸ਼ੁਰੂ ਹੋਵੇਗੀ।
ਪੇ ਟੀ ਐੱਮ ਬੈਂਕ ਨਾਲ ਲੈਣ-ਦੇਣ ਹੁਣ 15 ਮਾਰਚ ਤੱਕ ਚੱਲੇਗਾ
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਨੇ ਪੇ ਟੀ ਐੱਮ ਬੈਂਕ ਵਿਚ ਡਿਪਾਜ਼ਿਟ ਤੇ ਹੋਰ ਟਰਾਂਜੈਕਸ਼ਨ ਦੀ ਡੈੱਡਲਾਈਨ 15 ਮਾਰਚ ਤਕ ਵਧਾ ਦਿੱਤੀ ਹੈ। ਇਸਤੋਂ ਪਹਿਲਾਂ ਉਸਨੇ ਕਿਹਾ ਸੀ ਕਿ 29 ਫਰਵਰੀ ਤੋਂ ਬਾਅਦ ਪੇ ਟੀ ਐੱਮ ਬੈਂਕ ਵਿਚ ਪੈਸੇ ਨਹੀਂ ਜਮ੍ਹਾਂ ਕਰਾਏ ਜਾ ਸਕਣਗੇ।
ਵੀਲ੍ਹਚੇਅਰ ਨਾ ਮਿਲਣ ’ਤੇ ਦਮ ਤੋੜਿਆ
ਮੁੰਬਈ : ਏਅਰ ਇੰਡੀਆ ਦੇ ਇਕ ਬਜ਼ੁਰਗ ਯਾਤਰੀ ਨੇ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਮੁੰਬਈ ਹਵਾਈ ਅੱਡੇ ’ਤੇ ਵ੍ਹੀਲਚੇਅਰ ਲਈ ਬੇਨਤੀ ਕੀਤੀ ਪਰ ਵ੍ਹੀਲਚੇਅਰ ਦੀ ਲੰਮੀ ਉਡੀਕ ਮਗਰੋਂ ਉਸ ਨੇ ਤੁਰਨ ਦਾ ਫੈਸਲਾ ਕਰ ਲਿਆ, ਜਿਸ ਮਗਰੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ 12 ਫਰਵਰੀ ਨੂੰ ਨਿਊਯਾਰਕ ਤੋਂ ਏਅਰ ਇੰਡੀਆ ਦੀ ਫਲਾਈਟ ’ਚ ਯਾਤਰੀ ਦੇ ਉਤਰਨ ਤੋਂ ਬਾਅਦ ਵਾਪਰੀ। ਏਅਰਲਾਈਨ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯਾਤਰੀ ਦੀ ਉਮਰ 80 ਸਾਲ ਤੋਂ ਵੱਧ ਸੀ।