ਅਸ਼ਵਿਨ 500 ਟੈਸਟ ਵਿਕਟਾਂ ਲੈਣ ਵਾਲਿਆਂ ਦੇ ਕਲੱਬ ’ਚ ਸ਼ਾਮਲ

0
225

ਰਾਜਕੋਟ : ਆਫ ਸਪਿਨਰ ਰਵੀਚੰਦਰਨ ਅਸ਼ਵਿਨ ਟੈਸਟ ਕਿ੍ਰਕਟ ’ਚ 500 ਵਿਕਟਾਂ ਲੈਣ ਵਾਲਾ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਅਸ਼ਵਿਨ ਨੇ ਸ਼ੁੱਕਰਵਾਰ ਇੱਥੇ ਇੰਗਲੈਂਡ ਖਿਲਾਫ ਚੱਲ ਰਹੇ ਤੀਜੇ ਟੈਸਟ ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ। ਉਸਨੇ ਦੂਜੇ ਦਿਨ ਜੈਕ ਕ੍ਰਾਲੀ ਦੀ ਵਿਕਟ ਨਾਲ ਆਪਣੀ 500ਵੀਂ ਵਿਕਟ ਪੂਰੀ ਕੀਤੀ। ਅਸ਼ਵਿਨ ਤੋਂ ਪਹਿਲਾਂ ਅਨਿਲ ਕੁੰਬਲੇ ਨੇ 105 ਮੈਚਾਂ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ। ਅਸ਼ਵਿਨ ਦਾ ਇਹ 98ਵਾਂ ਟੈਸਟ ਹੈ। ਉਹ ਸਭ ਤੋਂ ਘੱਟ ਟੈਸਟਾਂ ਵਿਚ 500 ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਲਿਸਟ ਵਿਚ ਦੂਜਾ ਹੈ। ਸ੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਨੇ 87 ਮੈਚਾਂ ਵਿਚ ਲਈਆਂ ਸਨ। 500 ਟੈਸਟ ਵਿਕਟਾਂ ਲੈਣ ਵਾਲਿਆਂ ਵਿਚ ਅਸ਼ਵਿਨ ਦੁਨੀਆ ਦਾ ਨੌਵਾਂ �ਿਕੇਟਰ ਬਣ ਗਿਆ ਹੈ। ਆਸਟਰੇਲੀਆ ਦੇ ਤਿੰਨ, ਭਾਰਤ ਤੇ ਇੰਗਲੈਂਡ ਦੇ 2-2 ਅਤੇ ਸ੍ਰੀਲੰਕਾ ਤੇ ਵੈਸਟ ਇੰਡੀਜ਼ ਦੇ 1-1 ਗੇਂਦਬਾਜ਼ ਨੇ 500 ਵਿਕਟਾਂ ਲਈਆਂ ਹਨ। ਮੁਰਲੀਧਰਨ ਨੇ 133 ਮੈਚਾਂ ਵਿਚ 800 ਤੇ ਆਸਟਰੇਲੀਆ ਦੇ ਸ਼ੇਨ ਵਾਰਨ ਨੇ 145 ਮੈਚਾਂ ਵਿਚ 708 ਵਿਕਟਾਂ ਲਈਆਂ ਸਨ। ਅਨਿਲ ਕੁੰਬਲੇ ਨੇ 132 ਮੈਚਾਂ ਵਿਚ 619 ਵਿਕਟਾਂ ਲਈਆਂ ਸਨ।

LEAVE A REPLY

Please enter your comment!
Please enter your name here