ਤਹਿਰਾਨ : ਈਰਾਨ ਦੇ ਦੂਰ-ਦੁਰਾਡੇ ਦੇ ਪੇਂਡੂ ਖੇਤਰ ’ਚ ਇੱਕ 30 ਸਾਲਾ ਵਿਅਕਤੀ ਨੇ ਆਪਣੇ 12 ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਗੋਲ਼ੀਬਾਰੀ ਦਹਾਕਿਆਂ ਦੀ ਸਭ ਤੋਂ ਘਾਤਕ ਘਟਨਾ ਹੈ। ਕੇਰਮਾਨ ਸੂਬੇ ਦੇ ਨਿਆਂ ਵਿਭਾਗ ਦੇ ਮੁਖੀ ਇਬਰਾਹਿਮ ਹਮੀਦੀ ਨੇ ਦੱਸਿਆ ਕਿ ਬੰਦੂਕਧਾਰੀ ਨੇ ਪਰਿਵਾਰਕ ਝਗੜਿਆਂ ਕਾਰਨ ਤੜਕੇ ਪਿੰਡ ’ਚ ਆਪਣੇ ਪਿਤਾ, ਭਰਾ ਅਤੇ ਹੋਰ ਰਿਸ਼ਤੇਦਾਰਾਂ ’ਤੇ ਗੋਲੀਆਂ ਚਲਾ ਦਿੱਤੀਆਂ। ਉਸ ਨੇ ਕਲਾਸ਼ਨੀਕੋਵ ਅਸਾਲਟ ਰਾਈਫਲ ਦੀ ਵਰਤੋਂ ਕੀਤੀ। 2022 ’ਚ ਇਕ ਮੁਲਾਜ਼ਮ, ਜਿਸ ਨੂੰ ਇੱਕ ਸਰਕਾਰੀ ਵਿੱਤੀ ਸਮੂਹ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ, ਨੇ ਆਪਣੇ ਆਪ ਨੂੰ ਮਾਰਨ ਤੋਂ ਪਹਿਲਾਂ ਆਪਣੇ ਸਾਬਕਾ ਕੰਮ ਵਾਲੀ ਥਾਂ ’ਤੇ ਗੋਲੀਬਾਰੀ ਕਰਕੇ ਤਿੰਨ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਪੰਜ ਜ਼ਖਮੀ ਕਰ ਦਿੱਤੇ ਸਨ। 2016 ’ਚ 26 ਸਾਲਾ ਵਿਅਕਤੀ ਨੇ ਈਰਾਨ ਦੇ ਦੱਖਣ ਦੇ ਪਿੰਡ ਵਿਚ 10 ਰਿਸ਼ਤੇਦਾਰਾਂ ਨੂੰ ਗੋਲੀ ਮਾਰ ਦਿੱਤੀ ਸੀ।




