ਭਾਜਪਾ ਦਾ ਮੇਅਰ ਨਾਜਾਇਜ਼ ਢੰਗ ਨਾਲ ਜਿੱਤਿਆ ਸੀ : ਕੇਜਰੀਵਾਲ

0
205

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਕਿਹਾ ਕਿ ਚੰਡੀਗੜ੍ਹ ਦੇ ਭਾਜਪਾ ਮੇਅਰ ਮਨੋਜ ਸੋਨਕਰ ਦਾ ਅਸਤੀਫਾ ਦਿਖਾਉਦਾ ਹੈ ਕਿ ਉਹ ਨਾਜਾਇਜ਼ ਢੰਗ ਵਰਤ ਕੇ ਜਿੱਤੇ ਸਨ। ਦਿੱਲੀ ਅਸੰਬਲੀ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜੇ ਮੇਅਰ ਨੇ ਅਸਤੀਫਾ ਦਿੱਤਾ ਹੈ ਤਾਂ ਸਾਫ ਹੈ ਕਿ ਕੁਝ ਨਾ ਕੁਝ ਸ਼ੱਕੀ ਸੀ। ਭਾਜਪਾ ਹੋਰ ਚੋਣਾਂ ਵੀ ਇਸੇ ਤਰ੍ਹਾਂ ਜਿੱਤਦੀ ਹੈ। ਜੇ ਨਹੀਂ ਜਿੱਤਦੀ ਤਾਂ ਜੇਤੂ ਪਾਰਟੀ ਦੇ ਆਗੂ ਖਰੀਦਦੀ ਹੈ। ਸੋਨਕਰ ਦੇ ਅਸਤੀਫੇ ਤੋਂ ਬਾਅਦ ‘ਆਪ’ ਦੇ ਤਿੰਨ ਕੌਂਸਲਰ ਨੇਹਾ, ਪੂਨਮ ਤੇ ਗੁਰਚਰਨ ਕਾਲਾ ਐਤਵਾਰ ਭਾਜਪਾ ਵਿਚ ਸ਼ਾਮਲ ਹੋ ਗਏ। ਇਨ੍ਹਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ 35 ਮੈਂਬਰੀ ਨਗਰ ਨਿਗਮ ਵਿਚ ਭਾਜਪਾ ਦੇ 14 ਕੌਂਸਲਰ ਸਨ ਤੇ ਆਪ ਦੇ 13 ਸਨ।

LEAVE A REPLY

Please enter your comment!
Please enter your name here