ਮਰਾਠਿਆਂ ਨੂੰ 10 ਫੀਸਦੀ ਰਿਜ਼ਰਵੇਸ਼ਨ ਦਾ ਬਿੱਲ ਪਾਸ, ਪਰ ਅੰਦੋਲਨਕਾਰੀ ਵੱਲੋਂ ਧੋਖਾ ਕਰਾਰ

0
194

ਮੁੰਬਈ : ਮਹਾਰਾਸ਼ਟਰ ਅਸੰਬਲੀ ਨੇ ਮੰਗਲਵਾਰ ਮਰਾਠਿਆਂ ਨੂੰ ਸਿੱਖਿਆ ਤੇ ਸਰਕਾਰੀ ਨੌਕਰੀ ਵਿਚ 10 ਫੀਸਦੀ ਰਿਜ਼ਰਵੇਸ਼ਨ ਦਾ ਬਿੱਲ ਪਾਸ ਕਰ  ਦਿੱਤਾ। ਇਸ ਨਾਲ ਕੁਲ ਰਿਜ਼ਰਵੇਸ਼ਨ 62 ਫੀਸਦੀ ਤੱਕ ਪੁੱਜ ਜਾਵੇਗੀ। ਰਿਜ਼ਰਵੇਸ਼ਨ 50 ਫੀਸਦੀ ਤੋਂ ਟੱਪਣ ਕਾਰਨ ਇਸ ਬਿੱਲ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਸੁਪਰੀਮ ਕੋਰਟ ਨੇ ਮਈ 2021 ਵਿਚ ਮਰਾਠਿਆਂ ਨੂੰ ਵੱਖਰੀ ਰਿਜ਼ਰਵੇਸ਼ਨ ਦੇਣ ਦਾ ਫੈਸਲਾ ਰੱਦ ਕਰ ਦਿੱਤਾ ਸੀ, ਕਿਉਕਿ ਰਿਜ਼ਰਵੇਸ਼ਨ ਹੱਦ 50 ਫੀਸਦੀ ਤੋਂ ਟੱਪ ਗਈ ਸੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾਅਸੀਂ ਜੋ ਬੋਲਿਆ ਸੀ, ਉਹ ਕੀਤਾ। ਇਸ ਨਾਲ ਓ ਬੀ ਸੀ ਜਾਂ ਹੋਰਨਾਂ ਦੀ ਰਿਜ਼ਰਵੇਸ਼ਨ ਨੂੰ ਨੁਕਸਾਨ ਨਹੀਂ ਪੁੱਜੇਗਾ।
ਉਧਰ, ਮਰਾਠਿਆਂ ਲਈ ਰਿਜ਼ਰਵੇਸ਼ਨ ਦਾ ਅੰਦੋਲਨ ਚਲਾ ਰਹੇ ਮਨੋਜ ਜਰਾਂਗੇ ਨੇ ਕਿਹਾ ਕਿ ਜਿਹੜਾ ਬਿੱਲ ਪਾਸ ਹੋਇਆ ਹੈ, ਉਹ ਉਨ੍ਹਾ ਦੀ ਮੰਗ ਮੁਤਾਬਕ ਨਹੀਂ। ਸੁਪਰੀਮ ਕੋਰਟ ਨੇ ਇਸ ਨੂੰ ਮੰਨਣਾ ਨਹੀਂ। ਉਨ੍ਹਾਂ ਨੂੰ ਓ ਬੀ ਸੀ ਕੋਟੇ ਵਿੱਚੋਂ ਰਿਜ਼ਰਵੇਸ਼ਨ ਚਾਹੀਦੀ ਹੈ। ਸਰਕਾਰ ਉਨ੍ਹਾਂ ਨੂੰ ਮੂਰਖ ਨਾ ਬਣਾਏ। ਬਿੱਲ ਮਰਾਠਾ ਭਾਈਚਾਰੇ ਨਾਲ ਧੋਖਾ ਹੈ। ਭਾਈਚਾਰਾ ਸਰਕਾਰ ’ਤੇ ਭਰੋਸਾ ਨਹੀਂ ਕਰੇਗਾ। ਬਿੱਲ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਪਾਸ ਕੀਤਾ ਗਿਆ ਹੈ। ਉਹ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਬੁੱਧਵਾਰ ਕਰਨਗੇ।

LEAVE A REPLY

Please enter your comment!
Please enter your name here