ਚੰਡੀਗੜ੍ਹ : ਹਰਿਆਣਾ ਅਸੰਬਲੀ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਕਾਂਗਰਸ ਵੱਲੋਂ ਮਨੋਹਰ ਲਾਲ ਖੱਟਰ ਸਰਕਾਰ ਖਿਲਾਫ ਲਿਆਂਦੇ ਬੇਭਰੋਸਗੀ ਮਤੇ ਨੂੰ ਮੰਗਲਵਾਰ ਸਵੀਕਾਰ ਕਰ ਲਿਆ ਤੇ ਬਹਿਸ ਲਈ 22 ਫਰਵਰੀ ਦਾ ਦਿਨ ਤੈਅ ਕਰ ਦਿੱਤਾ। 90 ਮੈਂਬਰੀ ਅਸੰਬਲੀ ’ਚ ਭਾਜਪਾ ਦੇ 41 ਵਿਧਾਇਕ ਹਨ ਅਤੇ ਉਸ ਦੀ ਸਹਿਯੋਗੀ ਜੇ ਜੇ ਪੀ ਦੇ 10 ਵਿਧਾਇਕ ਹਨ। 7 ਆਜ਼ਾਦ ਵਿਧਾਇਕਾਂ ਵਿੱਚੋਂ 6 ਭਾਜਪਾ ਦਾ ਸਮਰਥਨ ਕਰਦੇ ਹਨ। ਭਾਜਪਾ ਨੂੰ ਹਰਿਆਣਾ ਲੋਕਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਵੀ ਸਮਰਥਨ ਹਾਸਲ ਹੈ। ਕਾਂਗਰਸ ਕੋਲ 30 ਵਿਧਾਇਕ ਹਨ, ਜਦਕਿ ਇੰਡੀਅਨ ਨੈਸ਼ਨਲ ਲੋਕਦਲ ਕੋਲ ਇੱਕ ਵਿਧਾਇਕ ਹੈ।




