27.5 C
Jalandhar
Friday, October 18, 2024
spot_img

ਮਹਾਰਾਸ਼ਟਰ ‘ਚ ਵੀ ਸਮਝੌਤਾ ਨੇੜੇ ਪੁੱਜਾ

ਨਵੀਂ ਦਿੱਲੀ : ਆਪੋਜ਼ੀਸ਼ਨ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਸੀਟਾਂ ਦੀ ਵੰਡ ਦਾ ਕੰਮ ਤੇਜ਼ ਕਰ ਦਿੱਤਾ ਹੈ | ਕਾਂਗਰਸ ਦਾ ਯੂ ਪੀ ਤੇ ਮੱਧ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਅਤੇ ਦਿੱਲੀ, ਗੁਜਰਾਤ, ਹਰਿਆਣਾ, ਗੋਆ ਤੇ ਚੰਡੀਗੜ੍ਹ ਵਿਚ ‘ਆਪ’ ਨਾਲ ਸਮਝੌਤਾ ਹੋ ਗਿਆ ਹੈ ਤੇ ਹੁਣ ਮਹਾਰਾਸ਼ਟਰ ਵਿਚ ਕਾਂਗਰਸ ਮਹਾਂ ਵਿਕਾਸ ਅਘਾੜੀ ਦੇ ਭਾਈਵਾਲਾਂ ਐੱਨ ਸੀ ਪੀ (ਸ਼ਰਦ ਚੰਦਰ ਪਵਾਰ) ਤੇ ਸ਼ਿਵ ਸੈਨਾ (ਊਧਵ ਬਾਲ ਠਾਕਰੇ) ਨਾਲ ਸਮਝੌਤੇ ਦੇ ਲਾਗੇ ਪਹੁੰਚ ਗਈ ਹੈ | ਮਹਾਰਾਸ਼ਟਰ ਵਿਚ 48 ਵਿੱਚੋਂ 39 ਸੀਟਾਂ ‘ਤੇ ਗੱਲ ਸਿਰੇ ਲੱਗ ਗਈ ਹੈ ਤੇ 9 ਸੀਟਾਂ ਦਾ ਰੇੜਕਾ ਹੈ | ਦਰਅਸਲ ਊਧਵ ਠਾਕਰੇ ਨਾਲ ਮਿਲ ਕੇ ਚੱਲ ਰਹੀ ਵੰਚਿਤ ਬਹੁਜਨ ਅਘਾੜੀ ਦੇ ਪ੍ਰਕਾਸ਼ ਅੰਬੇਡਕਰ ਪੰਜ ਸੀਟਾਂ ਮੰਗ ਰਹੇ ਹਨ, ਜਦਕਿ ਮਹਾ ਵਿਕਾਸ ਅਘਾੜੀ ਤਿੰਨ ਸੀਟਾਂ ਦੇ ਰਿਹਾ ਹੈ | ਕਾਂਗਰਸ ਦੇ ਸੂਤਰਾਂ ਮੁਤਾਬਕ ਪਵਾਰ ਤੇ ਠਾਕਰੇ ਦੀਆਂ ਪਾਰਟੀਆਂ ਨਾਲ ਗੱਠਜੋੜ ਵਿਚ ਕੋਈ ਰੌਲਾ ਨਹੀਂ | ਅੰਬੇਡਕਰ ਦੀ ਪਾਰਟੀ ਨੇ 2019 ਵਿਚ 47 ਸੀਟਾਂ ਲੜੀਆਂ ਸਨ, ਪਰ ਕੋਈ ਜਿੱਤੀ ਨਹੀਂ ਸੀ | 2019 ਵਿਚ ਅਸੰਬਲੀ ਚੋਣਾਂ ਵਿਚ ਵੀ 236 ਸੀਟਾਂ ਲੜੀਆਂ ਸਨ, ਪਰ ਜਿੱਤੀ ਕੋਈ ਨਹੀਂ ਸੀ | ਤਾਂ ਵੀ, ਉਹ ਕਈ ਹਲਕਿਆਂ ਵਿਚ ਦੂਜੇ ਤੇ ਤੀਜੇ ਨੰਬਰ ‘ਤੇ ਰਹੀ ਸੀ | ਇਹੀ ਕਾਰਨ ਹੈ ਉਸ ਨੂੰ ਨਾਲ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ |
ਰੇੜਕੇ ਵਾਲੀਆਂ ਸੀਟਾਂ ਵਿਚ 6 ਮੁੰਬਈ ਦੀਆਂ ਹਨ | ਕਾਂਗਰਸ ਇੱਥੇ ਦੱਖਣ-ਕੇਂਦਰੀ, ਉੱਤਰ-ਕੇਂਦਰੀ ਤੇ ਉੱਤਰ-ਪੱਛਮੀ ਸੀਟ ਲੜਨੀ ਚਾਹੁੰਦੀ ਹੈ | ਠਾਕਰੇ ਦੀ ਪਾਰਟੀ ਕੁਲ 18 ਸੀਟਾਂ ਲੜਨੀਆਂ ਚਾਹੁੰਦੀ ਹੈ, ਜਿਨ੍ਹਾਂ ਵਿਚ ਉਹ ਚਾਰ ਮੁੰਬਈ ਦੀਆਂ ਮੰਗ ਰਹੀ ਹੈ | ਇਹ ਮੁੰਬਈ ਦੱਖਣੀ, ਮੁੰਬਈ ਉੱਤਰ-ਪਛਮੀ, ਮੁੰਬਈ ਉੱਤਰ-ਪੂਰਬੀ ਤੇ ਮੁੰਬਈ ਦੱਖਣ-ਕੇਂਦਰੀ ਹਨ | 2019 ਵਿਚ ਅਣਵੰਡੀ ਸ਼ਿਵ ਸੈਨਾ ਨੇ ਭਾਜਪਾ ਨਾਲ ਗੱਠਜੋੜ ਤਹਿਤ 22 ਸੀਟਾਂ ਲੜੀਆਂ ਸਨ ਤੇ ਮੁੰਬਈ ਦੀਆਂ ਤਿੰਨ ਸੀਟਾਂ ਸਣੇ 18 ਜਿੱਤੀਆਂ ਸਨ | ਇਸੇ ਦੌਰਾਨ ਰਾਹੁਲ ਗਾਂਧੀ ਨੇ ਠਾਕਰੇ ਨਾਲ ਫੋਨ ‘ਤੇ ਇਕ ਘੰਟੇ ਗੱਲ ਕੀਤੀ ਹੈ | ਉਹ ਸ਼ਰਦ ਪਵਾਰ ਨਾਲ ਵੀ ਗੱਲ ਕਰ ਚੁੱਕੇ ਹਨ | ਕਾਂਗਰਸ ਨੇ ਪੱਛਮੀ ਬੰਗਾਲ ਵਿਚ ਤਿ੍ਣਮੂਲ ਕਾਂਗਰਸ ਨਾਲ ਗੱਠਜੋੜ ਦੀ ਆਸ ਨਹੀਂ ਛੱਡੀ ਹੈ | ਉਹ ਪੰਜ ਸੀਟਾਂ ਮੰਗ ਰਹੀ ਹੈ, ਪਰ ਤਿ੍ਣਮੂਲ ਅੜੀ ਹੋਈ ਹੈ |

Related Articles

LEAVE A REPLY

Please enter your comment!
Please enter your name here

Latest Articles