ਕਾਸਗੰਜ : ਕਾਸਗੰਜ ਦੇ ਜੈਥਰਾ ਤੋਂ ਗੰਗਾ ਇਸ਼ਨਾਨ ਕਰਾਉਣ ਗਿਆ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਤਲਾਬ ’ਚ ਪਲਟ ਗਿਆ। ਇਸ ਘਟਨਾ ’ਚ ਸੱਤ ਬੱਚਿਆਂ ਸਮੇਤ 22 ਲੋਕਾਂ ਦੀ ਮੌਤ ਹੋ ਗਈ। ਸਥਾਨਕ ਲੋਕ ਪ੍ਰਸ਼ਾਸਨ ਦੀ ਮਦਦ ਲਈ ਤਲਾਸ਼ ’ਚ ਲੱਗੇ ਹੋਏ ਹਨ। ਕਰੀਬ ਤਿੰਨ ਘੰਟੇ ਦੀ ਤਲਾਸ਼ ਤੋਂ ਬਾਅਦ ਤਿੰਨ ਲੋਕਾਂ ਦਾ ਪਤਾ ਨਹੀਂ ਚੱਲਿਆ।
ਥਾਣਾ ਜੈਥਰਾ ਖੇਤਰ ਦੇ ਪਿੰਡ ਨਗਲਾ ਕਸਾ ਨਿਵਾਸੀ ਟਰੈਕਟਰ-ਟਰਾਲੀ ’ਤੇ ਸਵਾਰ ਹੋ ਕੇ ਕਰੀਬ 54 ਲੋਕ ਸ਼ਨੀਵਾਰ ਸਵੇਰੇ ਗੰਗਾ ਇਸ਼ਨਾਨ ਲਈ ਗਏ। ਆਈ ਜੀ ਅਲੀਗੜ੍ਹ ਰੇਂਜ ਸ਼ਲਭ ਮਾਥੁਰ ਨੇ ਸ਼ਨੀਵਾਰ ਸਵੇਰੇ ਹਾਦਸੇ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਣ ’ਤੇ ਜ਼ਿਲ੍ਹੇ ਦੇ ਉੱਚ ਅਧਿਕਾਰੀ ਅਤੇ ਪੁਲਸ ਪਹੁੰਚੀ। ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਹਾਦਸੇ ’ਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ 2-2 ਲੱਖ ਰੁਪਏ ਅਤੇ ਗੰਭੀਰ ਜ਼ਖ਼ਮੀਆਂ ਨੂੰ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।




